ਅੰਮਿ੍ਤਸਰ, 17 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਦੀ ਅੰਡਰ-14 ਬਾਸਕਿਟਬਾਲ ਟੀਮ ਮਾਈ ਭਾਗੋਂ ਇੰਟਰਨੈਸ਼ਨਲ ਸਕੂਲ 'ਚ ਸੀ. ਆਈ. ਐੱਸ. ਸੀ. ਈ. ਵਲੋਂ ਕਰਵਾਏ ਗਏ ਜ਼ੋਨਲ ਪੱਧਰੀ ਬਾਸਕਿਟਬਾਲ ਮੁਕਾਬਲੇ 'ਚ ਭਾਗ ਲਿਆ | ਇਸ ਦੌਰਾਨ ਵੱਖ-ਵੱਖ ਸਕੂਲਾਂ ਦੀਆਂ 6 ਟੀਮਾਂ ਨੇ ਭਾਗ ਲਿਆ | ਇਸ ਦੌਰਾਨ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੀ ਵਿਦਿਆਰਥਣ ਦਮਨ ਕੌਰ, ਨਾਜੁਕਦੀਪ ਕੌਰ, ਏਕਮਪ੍ਰੀਤ ਕੌਰ, ਸਰਗੁਣਦੀਪ ਕੌਰ ਮਨਸੀਰਤ ਕੌਰ, ਨਵਰੀਨ ਕੌਰ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਾਡਲ ਸਟੱਡੀ ਸਕੂਲ ਨਾਲ ਫਾਈਨਲ ਮੈਚ ਖੇਡਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ | ਇਸ ਦੌਰਾਨ ਪ੍ਰਬੰਧਕਾਂ ਨੇ ਜੇਤੂੂ ਟੀਮ ਨੂੰ ਸਨਮਾਨਿਤ ਕੀਤਾ | ਇਸ ਦੌਰਾਨ ਸਕੂਲ ਡਾਇਰੈਕਟਰ ਅੰਜਨਾ ਸੇਠ, ਪਿ੍ੰ: ਸ਼ਿਲਪਾ ਸੁੇਠ ਨੇ ਵਿਦਿਆਰਥੀਆਂ ਨੂੰ ਸਕੂਲ ਦੀ ਸਭਾ 'ਚ ਸਨਮਾਨਿਤ ਕਰਦੇ ਹੋਏ ਭਵਿੱਖ ਲਈ ਸ਼ੁੱਭਕਾਮਾਨਵਾਂ ਦਿੱਤੀਆਂ |