07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਈ. ਪੀ. ਐੱਫ. ਓ. ਵਲੋਂ ਪੈਨਸ਼ਨਰਾਂ ਨੂੰ ਡਿਜੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਅਪੀਲ

ਅੰਮ੍ਰਿਤਸਰ, 6 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮ੍ਰਿਤਸਰ ਨੇ ਸਾਰੇ ਈ. ਪੀ.

ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮ੍ਰਿਤਸਰ। 07-11-2026
ਅੰਮ੍ਰਿਤਸਰ, 6 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮ੍ਰਿਤਸਰ ਨੇ ਸਾਰੇ ਈ. ਪੀ. ਐਸ.-1995 ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਵਿਘਨ ਪੈਨਸ਼ਨ ਭੁਗਤਾਨ ਨੂੰ ਯਕੀਨੀ ਬਣਾਉਣ ਲਈ ਆਪਣੇ ਡਿਜੀਟਲ ਜੀਵਨ ਸਰਟੀਫਿਕੇਟ ਸਮੇਂ ਸਿਰ ਜਮ੍ਹਾਂ ਕਰਵਾਉਣ। ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਪੈਨਸ਼ਨਰ ਆਪਣੇ ਘਰ ਬੈਠੇ ਹੀ ਜਾਂ ਨਜ਼ਦੀਕੀ ਕਾਮਨ ਸਰਵਿਸ ਸੈਂਟਰ, ਬੈਂਕ ਸ਼ਾਖਾ, ਡਾਕਘਰ, ਖੇਤਰੀ ਭਵਿੱਖ ਨਿਧੀ ਦਫ਼ਤਰ, ਅੰਮ੍ਰਿਤਸਰ, ਜਾਂ ਹੋਰ ਅਧਿਕਾਰਤ ਕੇਂਦਰਾਂ ’ਤੇ ਜਾ ਕੇ ਆਧਾਰ-ਅਧਾਰਤ ਬਾਇਓਮੈਟ੍ਰਿਕ ਪ੍ਰਮਾਣੀਕਰਨ ਰਾਹੀਂ ਆਪਣੇ ਡਿਜੀਟਲ ਜੀਵਨ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੈਨਸ਼ਨਰ ਸਾਲ ਦੇ ਕਿਸੇ ਵੀ ਸਮੇਂ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ। ਨਵੰਬਰ ਤੱਕ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ ਹੈ। ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਮਿਤੀ ਤੋਂ ਇੱਕ ਸਾਲ ਲਈ ਵੈਧ ਹੁੰਦਾ ਹੈ। ਜੇਕਰ ਕੋਈ ਪੈਨਸ਼ਨਰ ਦਫ਼ਤਰ ਨਹੀਂ ਆ ਸਕਦਾ, ਤਾਂ ਉਹ ਇਸ ਮਾਮਲੇ ਬਾਰੇ ਕਿਸੇ ਵੀ ਜਾਣਕਾਰੀ ਲਈ ਖੇਤਰੀ ਭਵਿੱਖ ਨਿਧੀ ਦਫ਼ਤਰ, ਅੰਮ੍ਰਿਤਸਰ ਨਾਲ 0183-2894812/0183-2894815 ‘ਤੇ ਜਾਂ ਈਮੇਲ ਰਾਹੀਂ ਸੰਪਰਕ ਕਰ ਸਕਦੇ ਹਨ।
ਪਿਛਲੀ ਖ਼ਬਰ ਦੀਵਾਲੀ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਹੋਈ ਚੌਕਸ ; ਸ਼ਹਿਰ ਦੇ ਤਿੰਨਾਂ ਜ਼ੋਨਾ ’ਚ ਕੱਢਿਆ ਫਲੈਗ ਮਾਰਚ ਅਗਲੀ ਖ਼ਬਰ ਕਰਾਚੀ ਨੇੜੇ ਚਾਰਨਾ ਆਈਲੈਂਡ ’ਤੇ ਲਸ਼ਕਰ ਵਲੋਂ ਅੱਤਵਾਦੀਆਂ ਨੂੰ ਸਮੁੰਦਰੀ ਸਿਖਲਾਈ ਦੇਣ ਦਾ ਖੁਲਾਸਾ, ਭਾਰਤੀ ਜਲ ਸੈਨਾ ਹਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।