31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜੀਸਸ ਸੇਵੀਅਰ ਸਕੂਲ ਮੜੌਲੀ ਕਲਾਂ ਨੇ ਸਾਲਾਨਾ ਖੇਡ ਸਮਾਰੋਹ ਕਰਵਾਇਆ <br/>

ਜੀਸਸ ਸੇਵੀਅਰ ਸਕੂਲ ਵਿਖੇ ਐਸ. ਐਚ. ਓ. ਗੁਰਮੁਖ ਸਿੰਘ ਖੇਡਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ | (ਸੱਜੇ) ਸਕੂਲ ਦੇ ਜੇਤੂ ਹਾਊਸ ਦੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਅਧਿਆਪਕ | <br/> 08-12-2025
ਮੋਰਿੰਡਾ, 7 ਦਸੰਬਰ (ਪਿ੍ਤਪਾਲ ਸਿੰਘ)- ਜੀਸਸ ਸੇਵੀਅਰਸ ਸਕੂਲ ਮੜੌਲੀ ਕਲਾਂ ਵਲੋਂ ਅਪਣਾ ਸਾਲਾਨਾ ਖੇਡ ਉਤਸਵ ਬੜੀ ਧੂਮ- ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਟੀ ਥਾਣਾ ਮੋਰਿੰਡਾ ਦੇ ਐੱਸ.ਐੱਚ.ਓ. ਗੁਰਮੁਖ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਮਾਜ ਭਲਾਈ ਦੇ ਕੰਮਾਂ ਦੇ ਨਾਲ- ਨਾਲ ਨਸ਼ਿਆਂ ਦੇ ਰੁਝਾਨ ਦੇ ਵਿਰੁੱਧ ਆਵਾਜ਼ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਝੰਡਾ ਲਹਿਰਾਉਣ ਮਗਰੋਂ ਖੇਡ ਸਮਾਰੋਹ ਸ਼ੁਰੂ ਰਸਾਇਆ ਗਿਆ | ਇਸ ਮੌਕੇ 'ਤੇ ਸਕੂਲ ਦੇ ਮੁੱਖ ਅਧਿਆਪਕ ਮਰਸੀ ਜੋੌਨਸਨ ਅਤੇ ਸਮੂਹ ਸਟਾਫ਼ ਮੌਜੂਦ ਸੀ | ਸਮਾਗਮ ਦੌਰਾਨ ਬੱਚਿਆਂ ਵਲੋਂ ਮਾਰਚ ਪਾਸਟ ਅਤੇ ਪੀ.ਟੀ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੱਚਿਆਂ ਵਲੋਂ ਵੱਖ-ਵੱਖ ਖੇਡਾਂ ਵਿਚ ਵੱਧ-ਚੜ ਕੇ ਭਾਗ ਲਿਆ ਗਿਆ | ਇਹਨਾਂ ਖੇਡਾਂ ਵਿਚ ਸੀਨੀਅਰ ਲੜਕਿਆਂ ਵਿਚੋਂ ਅਬੇਸ ਜੋਆਏ ਅਤੇ ਸੀਨੀਅਰ ਲੜਕੀਆਂ ਵਿਚੋਂ ਸਿਮਰਪ੍ਰੀਤ ਕੌਰ ਅਤੇ ਜੂਨੀਅਰ ਲੜਕਿਆਂ ਵਿਚੋਂ ਅਕਾਸ਼ਦੀਪ ਸਿੰਘ ਅਤੇ ਲੜਕੀਆਂ ਵਿਚੋਂ ਜਸਪ੍ਰੀਤ ਕੌਰ ਨੂੰ ਬੈੱਸਟ ਅਥਲੀਟ ਦਾ ਖ਼ਿਤਾਬ ਦਿੱਤਾ ਗਿਆ ਅਤੇ ਅਬਰਾਹਮਸ ਹਾਊਸ ਨੂੰ ਬੈੱਸਟ ਹਾਊਸ ਦਾ ਖ਼ਿਤਾਬ ਦਿੱਤਾ ਗਿਆ | ਅੰਤ ਵਿਚ ਮੁੱਖ ਅਧਿਆਪਕ ਅਤੇ ਸਕੂਲ ਦੇ ਚੇਅਰਮੈਨ ਮਿਸਟਰ ਜੋਆਏ ਕੁਟੀ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਟੱਪਰੀਆਂ ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਥਲੀ ਖੁਰਦ ਵਿਖੇ ਸੱਭਿਆਚਾਰਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।