ਪੁਰਖਾਲੀ, 20 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਕਾਂਗਰਸ ਪਾਰਟੀ ਦੇ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਤੀਜੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਪੁਰਖਾਲੀ ਵਿਖੇ ਕਾਂਗਰਸੀ ਵਰਕਰਾਂ ਵਲੋਂ ਸਨਮਾਨ ਕੀਤਾ ਤੇ ਉਨ੍ਹਾਂ ਨਾਲ ਪੁੱਜੇ ਸੀਨੀਅਰ ਕਾਂਗਰਸੀ ਆਗੂ ਰਾਜੇਸ਼ਵਰ ਲਾਲੀ ਦਾ ਵੀ ਸਨਮਾਨ ਕੀਤਾ | ਇਸ ਮੌਕੇ ਸਰਪੰਚ ਨਿਰਮਲ ਸਿੰਘ ਪੁਰਖਾਲੀ, ਸਰਪੰਚ ਗੁਰਜੀਤ ਸਿੰਘ ਖਾਨਪੁਰ, ਸਾਬਕਾ ਸਰਪੰਚ ਰੰਗੀਲਪੁਰ ਜਗਮੋਹਨ ਸਿੰਘ, ਰਾਣਾ ਰਵਨੀਤ ਕੰਗ, ਭੁਪਿੰਦਰ ਸਿੰਘ ਰੈਲੋਂ, ਲਖਵੰਤ ਹਿਰਦਾਪੁਰ, ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ ਰੂਪਨਗਰ, ਸਾਬਕਾ ਸਰਪੰਚ ਪੰਜੋਲੀ ਕਰਮਜੀਤ ਸਿੰਘ, ਸਾਬਕਾ ਸਰਪੰਚ ਬਬਾਨੀ ਸੇਵਾ ਸਿੰਘ, ਦੀਪਕ ਪੁਰਖਾਲੀ ਪ੍ਰਧਾਨ ਮਾਰਕੀਟ ਪੁਰਖਾਲੀ, ਸੁਰਮੁੱਖ ਬਬਾਨੀ ਵਲੋਂ ਅਸ਼ਵਨੀ ਸ਼ਰਮਾ ਨੂੰ ਤੀਜੀ ਵਾਰ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ | ਇਸ ਮੌਕੇ ਅਸ਼ਵਨੀ ਵਰਕਰਾਂ ਵਲੋਂ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ |