ਕਾਹਨਪੁਰ ਖੂਹੀ, 20 ਨਵੰਬਰ (ਗੁਰਬੀਰ ਸਿੰਘ ਵਾਲੀਆ)-ਡਾਕਟਰ ਸੁਖਵਿੰਦਰਜੀਤ ਸਿੰਘ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਕਟਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸਥਾਨਕ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਵਿਖੇ ਸਿਹਤ ਵਿਭਾਗ ਪੰਜਾਬ ਵਲੋਂ ਚਲਾਈ ਗਈ ਤੰਬਾਕੂ ਵਿਰੋਧੀ ਮੁਹਿੰਮ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ | ਇਸ ਮੌਕੇ ਡਾ. ਵਿਸ਼ਾਲ ਕਾਲੀਆ ਤੇ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ, ਗਲੇ ਦਾ ਕੈਂਸਰ ਤੇ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ | ਇਸ ਦੇ ਨਾਲ ਹੀ ਕੋਟਪਾ ਐਕਟ 2003 ਦੀਆਂ ਉਹ ਧਾਰਾਵਾਂ ਵੀ ਸਮਝਾਈਆਂ ਗਈਆਂ, ਜਿਨ੍ਹਾਂ ਅਧੀਨ ਸਕੂਲਾਂ ਦੇ 100 ਗਜ ਦੇ ਘੇਰੇ 'ਚ ਤੰਬਾਕੂ ਦੀ ਵਿਕਰੀ, ਖੁੱਲ੍ਹਾ ਪ੍ਰਚਾਰ ਤੇ ਖਪਤ ਕਰਨਾ ਸਜਾ ਯੋਗ ਅਪਰਾਧ ਹੈ | ਇਸ ਦੇ ਨਾਲ ਡਾ. ਵਿਸ਼ਾਲ ਕਾਲੀਆ ਵਲੋਂ ਚਾਈਲਡ ਸੇਫ਼ਟੀ ਵੀਕ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੁਰਵਿੰਦਰ ਕੌਰ ਮ ਪ ਹ ਵ, ਸਤਵੀਰ ਕੌਰ ਸਟਾਫ਼ ਨਰਸ, ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਅਤੇ ਸਕੂਲ ਸਟਾਫ਼ ਹਾਜ਼ਰ ਸਨ |