18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨੰਗਲ ਅੰਡਰ ਪਾਸ ਦੀ ਬਦਲੀ ਯੋਜਨਾ ਨੇ ਖੜ੍ਹੇ ਕੀਤੇ ਸਵਾਲ , ਜਵਾਬ ਦੇਵੇ ਸਰਕਾਰ - ਰਾਣਾ ਸਤਬੀਰ ਸਿੰਘ ਮੂਲ

ਨੰਗਲ, 17 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਅੰਡਰ ਪਾਸ ਨੂੰ ਲੈ ਕੇ ਸਿਆਸੀ ਤੇ ਜਨਤਕ ਚਰਚਾ ਤੇਜ਼ ਹੋਣ ਲੱਗੀ ਹੈ। ਸਰਗਰਮ ਭਾਜਪਾ ਆਗੂ ਐਡਵੋਕੇਟ ਰਾਣਾ ਸਤਬੀਰ ਸਿੰਘ ਨੇ ਇਸ ਮਾਮਲੇ ਨੂੰ ਨੰਗਲ ਦੇ ਲੋਕਾਂ, ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਸਿੱਧਾ ਜੁੜਿਆ ਲੋਕ ਮੁੱਦਾ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਅੰਡਰ ਪਾਸ ਦੀ ਯੋਜਨਾ ਵਿਚ ਹੋਈਆਂ ਤਬਦੀਲੀਆਂ ਦਾ ਪੂਰਾ ਵੇਰਵਾ ਲੋਕਾਂ ਸਾਹਮਣੇ ਰੱਖਿਆ ਜਾਵੇ।

ਅਜੀਤ ਡੈਸਕ 18-09-2026
ਨੰਗਲ, 17 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਅੰਡਰ ਪਾਸ ਨੂੰ ਲੈ ਕੇ ਸਿਆਸੀ ਤੇ ਜਨਤਕ ਚਰਚਾ ਤੇਜ਼ ਹੋਣ ਲੱਗੀ ਹੈ। ਸਰਗਰਮ ਭਾਜਪਾ ਆਗੂ ਐਡਵੋਕੇਟ ਰਾਣਾ ਸਤਬੀਰ ਸਿੰਘ ਨੇ ਇਸ ਮਾਮਲੇ ਨੂੰ ਨੰਗਲ ਦੇ ਲੋਕਾਂ, ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਸਿੱਧਾ ਜੁੜਿਆ ਲੋਕ ਮੁੱਦਾ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਅੰਡਰ ਪਾਸ ਦੀ ਯੋਜਨਾ ਵਿਚ ਹੋਈਆਂ ਤਬਦੀਲੀਆਂ ਦਾ ਪੂਰਾ ਵੇਰਵਾ ਲੋਕਾਂ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਸੜਕ ਜਾਂ ਆਵਾਜਾਈ ਦਾ ਨਹੀਂ, ਬਲਕਿ ਨੰਗਲ ਦੇ ਬਾਜ਼ਾਰਾਂ ਦੀ ਕਨੈਕਟੀਵਿਟੀ, ਵਪਾਰ, ਰੁਜ਼ਗਾਰ ਅਤੇ ਸ਼ਹਿਰ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਨੁਸਾਰ ਅੰਡਰ ਪਾਸ ਦੀ ਮੌਜੂਦਾ ਸਥਿਤੀ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚਕਾਰ ਆਵਾਜਾਈ ਅਤੇ ਬਾਜ਼ਾਰਾਂ ਤੱਕ ਪਹੁੰਚ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਐਡਵੋਕੇਟ ਰਾਣਾ ਸਤਬੀਰ ਸਿੰਘ ਨੇ ਸਵਾਲ ਕੀਤਾ ਕਿ ਜੇਕਰ ਮੂਲ ਯੋਜਨਾ ਵਿਚ ਲੋਕਾਂ ਦੀ ਆਵਾਜਾਈ ਅਤੇ ਬਾਜ਼ਾਰਾਂ ਦੀ ਆਪਸੀ ਪਹੁੰਚ ਲਈ ਅੰਡਰ ਪਾਸ ਦੀ ਵਿਵਸਥਾ ਸੀ ਤਾਂ ਬਾਅਦ ਵਿਚ ਇਸ ਵਿਚ ਕੀ ਤਬਦੀਲੀਆਂ ਕੀਤੀਆਂ ਗਈਆਂ? ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਦੇ ਤਕਨੀਕੀ ਅਤੇ ਪ੍ਰਸ਼ਾਸਨਿਕ ਕਾਰਨਾਂ ਦੀ ਜਾਣਕਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮੂਲ ਡਰਾਇੰਗ, ਮਨਜ਼ੂਰਸ਼ੁਦਾ ਨਕਸ਼ਾ, ਡੀ.ਪੀ.ਆਰ., ਸੋਧੀ ਡਰਾਇੰਗ, ਤਕਨੀਕੀ ਰਿਪੋਰਟਾਂ ਅਤੇ ਸਬੰਧਤ ਮਨਜ਼ੂਰੀਆਂ ਜਨਤਕ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਸਬੰਧਤ ਕੇਂਦਰੀ ਅਤੇ ਪੰਜਾਬ ਸਰਕਾਰ ਦੇ ਵਿਭਾਗਾਂ ਕੋਲ ਦਸਤਾਵੇਜ਼ਾਂ ਸਮੇਤ ਉਠਾਉਣਗੇ।
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵੱਖ - ਵੱਖ ਅਸਾਮੀਆ ਹਿੱਤ ਪਲੇਸਮੈਂਟ ਕੈਂਪ ਅੱਜ ਅਗਲੀ ਖ਼ਬਰ ਝੋਨੇ ਦੀ ਸਰਕਾਰੀ ਖ਼ਰੀਦ ਜਲਦ ਸ਼ੁਰੂ ਕਰਨ , ਮੰਡੀਆਂ ਖੋਲ੍ਹਣ ਤੇ ਕਣਕ ਦੀਆਂ ਬੋਰੀਆਂ ਚੁਕਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।