22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮੋਰਚਰੀ 'ਚ ਦਲਿਤ ਬੱਚੇ ਦੇ ਮਿ੍ਤਕ ਸਰੀਰ ਨੂੰ ਨਾ ਰੱਖਣ ਦੀ ਘਟਨਾ ਪਿੱਛੋਂ ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਟੀਮੇਟਮ

ਅਜੀਤ ਡੈਸਕ 19-11-2025
ਰੂਪਨਗਰ, 18 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸਿਵਲ ਹਸਪਤਾਲ ਦੀ ਮੌਰਚਰੀ ਵਿਚ ਦਲਿਤ ਬੱਚੇ ਦੀ ਮਿ੍ਤਕ ਦੇਹ ਨਾ ਰੱਖੇ ਜਾਣ 'ਤੇ ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰਵਾਈ ਹਿਤ ਇੱਕ ਹਫਤੇ ਦਾ ਆਲਟੀਮੇਟਮ ਦਿੱਤਾ ਗਿਆ ਹੈ | ਬਹੁਜਨ ਸਮਾਜ ਪਾਰਟੀ ਵਲੋਂ ਸਟੇਟ ਇੰਚਾਰਜ ਅਜੀਤ ਸਿੰਘ ਭੈਣੀ ਅਤੇ ਜਨਰਲ ਸੈਕਟਰੀ ਰਾਜਾ ਰਜਿੰਦਰ ਸਿੰਘ ਨਨਹੇੜੀਆਂ ਵਲੋਂ ਪਿਛਲੇ ਦਿਨੀ ਜੋ ਰੂਪਨਗਰ ਦੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਵਲੋਂ ਇੱਕ ਦਲਿਤ ਬੱਚੇ ਦੀ ਮਿ੍ਤਕ ਦੇਹ ਮੌਰਚਰੀ ਵਿਚ ਰੱਖਣ ਤੋਂ ਮਨਾ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇੱਕ ਘੰਟੇ ਦੀ ਜੱਦੋ ਜਹਿਦ ਬਾਅਦ ਮਿ੍ਤਕ ਪਰਿਵਾਰ ਨੇ ਮਿ੍ਤਕ ਦੇਹ ਦੂਸਰੇ ਜਿਲ੍ਹੇ ਵਿਚ ਜਾ ਕੇ ਰੱਖੀ, ਜੋ ਕਿ ਬਹੁਤ ਹੀ ਸ਼ਰਮ ਨਾਕ ਘਟਨਾ ਹੈ | ਜਦੋਂ ਕਿ ਪਰਿਵਾਰ ਨੇ ਦੱਸਿਆ ਕਿ ਅਸੀਂ ਮਿ੍ਤਕ ਦੇਹ ਲਿਆਉਣ ਤੋਂ ਪਹਿਲਾਂ ਹਸਪਤਾਲ ਵਿਚ ਚਾਰ ਦਿਨ ਪਹਿਲਾਂ ਪੁੱਛ ਕੇ ਵੀ ਗਏ, ਜਦੋਂ ਅਸੀਂ ਮਿ੍ਤਕ ਦੇ ਰਾਤ ਨੂੰ ਤਕਰੀਬਨ ਸਾਢੇ ਦੱਸ ਵਜੇ ਹਸਪਤਾਲ ਵਿਚ ਪਹੁੰਚੇ ਤਾਂ ਸਬੰਧਿਤ ਅਧਿਕਾਰੀਆਂ ਵਲੋਂ ਮਨਾ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਇਸ ਸਬੰਧੀ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਇੱਕ ਹਫਤੇ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਸੰਘਰਸ਼ ਕਰੇਗੀ | ਇਸ ਮੌਕੇ 'ਤੇ ਵਫਦ ਵਿਚ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਬਾਲਸੰਡਾ, ਜਸਵੰਤ ਸਿੰਘ ਸਕੱਤਰ ਬਹਿਰਾਮਪੁਰ, ਕੈਪਟਨ ਕਰਮਜੀਤ ਸਿੰਘ ਬਡਵਾਲੀ, ਗੁਰਵਿੰਦਰ ਸਿੰਘ ਪੁਰਖਾਲੀ, ਸਤਬੀਰ ਸਿੰਘ ਪਰਖਾਲੀ, ਲਖਵਿੰਦਰ ਸਿੰਘ ਕਾਈਨੌਰ, ਗੁਰਮੁਖ ਸਿੰਘ ਨਰਾਇਣਗੜ੍ਹ ਸ਼ਾਮਲ ਸਨ | ਦੂਜੇ ਪਾਸੇ ਸਿਵਲ ਹਸਪਤਾਲ ਦੇ ਸੀ.ਐਮ.ਓ. ਡਾ. ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਜਾਂਚ ਅਨੁਸਾਰ ਲਾਸ਼ ਨੂੰ ਸਟੋਰ ਕਰਨ ਤੋਂ ਮਨ੍ਹਾ ਨਹੀਂ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਲਾਸ਼ ਵਿਦੇਸ਼ ਤੋਂ ਲਿਆਂਦੀ ਗਈ ਸੀ ਅਤੇ ਇੱਕ ਤਾਬੂਤ ਵਿਚ ਸੀ | ਉਨ੍ਹਾਂ ਕਿਹਾ ਕਿ ਵਿਅਕਤੀਆਂ ਨੂੰ ਕਿਹਾ ਗਿਆ ਸੀ ਕਿ ਲਾਸ਼ ਨੂੰ ਫਰੀਜ਼ਰ ਵਿਚ ਸਟੋਰ ਨਹੀਂ ਕੀਤਾ ਜਾ ਸਕਦਾ, ਅਤੇ ਜੇਕਰ ਇਸਨੂੰ ਸਟੋਰ ਕਰਨਾ ਹੈ, ਤਾਂ ਇਸਨੂੰ ਤਾਬੂਤ ਵਿੱਚੋਂ ਕੱਢ ਕੇ ਫਰੀਜ਼ਰ ਵਿਚ ਰੱਖਿਆ ਜਾਵੇ | ਜਿਸ ਤੇ ਉਨ੍ਹਾਂ ਇਨਕਾਰ ਕਰ ਦਿੱਤਾ | ਹਾਲਾਂਕਿ ਉਸ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਹ ਲਾਸ਼ ਨੂੰ ਤਾਬੂਤ ਸਮੇਤ ਬਿਨਾਂ ਫਰੀਜਰ ਤੋਂ ਸਟੋਰ ਕਰਨਾ ਚਾਹੁੰਦੇ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ, ਪਰ ਹਸਪਤਾਲ ਕਿਸੇ ਵੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ | ਇਸ ਤੋਂ ਬਾਅਦ, ਉਨ੍ਹਾਂ ਨੇ ਲਾਸ਼ ਨੂੰ ਸਟੋਰ ਕਰਨ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਇੱਕ ਰਿਪੋਰਟ ਤਿਆਰ ਕਰਕੇ ਰੋਪੜ ਦੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ |
ਪਿਛਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਸੰਗਤਾਂ ਦੀ ਸਹੂਲਤ ਲਈ ਪੁਰਖਾਲੀ-ਭੰਗਾਲਾ-ਮਨਸਾਲੀ-ਘਨੌਲੀ ਸੜਕ ਦੀ ਕਿਸੇ ਨਾ ਲਈ ਸਾ... ਅਗਲੀ ਖ਼ਬਰ ਬਾਂਸਾਂ ਵਾਲਿਆਂ ਨੇ ਪੇਂਟ ਅਤੇ ਟੈਕਚਰ ਦੇ ਲਗਜ਼ਰੀ ਪ੍ਰੋਡਕਟ ਵੇਚਣ 'ਚ ਹਾਸਿਲ ਕੀਤਾ ਪੰਜਾਬ 'ਚੋਂ ਪਹਿਲਾ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।