ਰੂਪਨਗਰ, 18 ਨਵੰਬਰ (ਸਟਾਫ ਰਿਪੋਰਟਰ)-ਪੂਰੇ ਪੰਜਾਬ ਵਿਚ ਏਸ਼ੀਅਨ ਪੇਂਟ ਦੇ ਪੀ.ਯੂ. ਪੋਲਿਸ਼, ਲਗਜ਼ਰੀ ਵਾਲਪੇਪਰ, ਟੈਕਚਰ ਅਤੇ ਪ੍ਰੀਮਿਅਮ ਪੇਟ ਸ਼੍ਰੇਣੀ ਵਿਚ ਰੂਪਨਗਰ ਦੇ ਬਾਂਸਾਂ ਵਾਲਿਆਂ ਦੀ ਪੇਂਟ ਸ਼ਾਪ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸ ਲਈ ਕੰਪਨੀ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੰਪਨੀ ਨੇ ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ, ਜਿਨ੍ਹਾਂ ਨੇ ਸਮਾਗਮ 'ਚ ਹਾਜ਼ਰੀ ਲੁਆਈ ਅਤੇ ਸ਼ੁੱਭ ਕਾਮਨਾਵਾਂ ਦਿਤੀਆਂ | ਸੁਨੰਦਾ ਸ਼ਰਮਾਂ ਨੇ ਇੱਕ ਗੀਤ ਗਾ ਕੇ ਸਮਾਰੋਹ ਦੀ ਰੌਣਕ ਵਧਾਈ | ਇਸ ਮੌਕੇ ਕੰਪਨੀ ਦੇ ਏਰੀਆ ਮੈਨੇਜਰ, ਟੀਐਸਓ ਸਮੇਤ ਪੂਰੀ ਟੀਮ ਵੀ ਹਾਜ਼ਰ ਸੀ, ਜਿਨ੍ਹਾਂ ਨੇ ਵਿਜੇ ਕੁਮਾਰ ਪ੍ਰਬੰਧਕ ਅਤੇ ਅਸ਼ੋਕ ਕੁਮਾਰ ਸ਼ੋਕੀ ਨੂੰ ਸਨਮਾਨਿਤ ਕੀਤਾ | ਸਮਾਗਮ ਦੌਰਾਨ ਏਸ਼ੀਅਨ ਪੇਂਟ ਵਲੋਂ ਕੇਕ ਕੱਟ ਕੇ ਜਸ਼ਨ ਵੀ ਮਨਾਇਆ ਗਿਆ ਅਤੇ ਰਿਬਨ ਕੱਟ ਕੇ ਖੂਬਸੂਰਤ ਤਰੀਕੇ ਨਾਲ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ | ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਬਿਹਤਰੀਨ ਸੇਵਾ ਅਤੇ ਉੱਤਮ ਗੁਣਵੱਤਾ ਦੇ ਆਧਾਰ 'ਤੇ ਇਸ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | ਲਗਜ਼ਰੀ ਰੇਂਜ-ਵਾਲਪੇਪਰ, ਟੈਕਸਚਰ ਅਤੇ ਪੋਲਿਸ਼ ਵਿਚ ਪ੍ਰਾਪਤ ਇਹ ਉਪਲਬਧੀ ਖੂਬ ਪ੍ਰਸ਼ੰਸਾ ਯੋਗ ਹੈ | ਇਸ ਮੌਕੇ ਗੌਰਵ ਸਮੇਤ ਹੋਰਾਂ ਨੇ ਸਭ ਦਾ ਧੰਨਵਾਦ ਕੀਤਾ |