22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਸੰਗਤਾਂ ਦੀ ਸਹੂਲਤ ਲਈ ਪੁਰਖਾਲੀ-ਭੰਗਾਲਾ-ਮਨਸਾਲੀ-ਘਨੌਲੀ ਸੜਕ ਦੀ ਕਿਸੇ ਨਾ ਲਈ ਸਾਰ <br/>

ਅਜੀਤ ਡੈਸਕ 19-11-2025
ਪੁਰਖਾਲੀ, 18 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਨਾਏ ਜਾ ਰਹੇ 350 ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਲਾਕੇ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਪੁਰਖਾਲੀ- ਭੰਗਾਲਾ - ਮਨਸਾਲੀ- ਘਨੌਲੀ ਸੜਕ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ | ਜ਼ਿਕਰਯੋਗ ਹੈ ਕਿ ਇਲਾਕੇ ਦੇ ਪਿੰਡਾਂ ਨੂੰ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਨੈਣਾ ਦੇਵੀ ਅਤੇ ਹੋਰ ਹਿਮਾਚਲ ਪ੍ਰਦੇਸ਼ ਖੇਤਰ ਨਾਲ ਮਿਲਾਉਣ ਵਾਲੀ ਪੁਰਖਾਲੀ -ਭੰਗਾਲਾ - ਮਨਸਾਲੀ- ਘਨੌਲੀ ਸੜਕ ਥਾਂ ਥਾਂ ਤੋਂ ਟੁੱਟ ਚੁੱਕੀ ਹੈ, ਸੜਕ ਦੀ ਹਾਲਤ ਦੇਖ ਕੇ ਇੰਝ ਲੱਗਦਾ ਹੈ, ਕਿ ਵਿਭਾਗ ਨੇ ਇਹ ਸੜਕ ਆਪਣੇ ਕਾਗ਼ਜ਼ਾਂ 'ਚੋਂ ਕੱਢ ਦਿੱਤੀ ਹੈ, ਤੇ ਵਿਭਾਗ ਹੁਣ ਇਸ ਸੜਕ ਨੂੰ ਆਪਣੇ ਦਿਲ ਵਿਚੋਂ ਬਿਲਕੁਲ ਹੀ ਭੁਲਾ ਚੁੱਕਾ ਹੈ | ਜਾਣਕਾਰੀ ਅਨੁਸਾਰ ਉਕਤ ਸੜਕ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਨਵੰਬਰ 2016 'ਚ ਬਣਾਈ ਗਈ ਸੀ | ਇਸ ਸੰਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਕਤ ਸੜਕ ਘਾੜ ਇਲਾਕੇ ਤੋਂ ਇਲਾਵਾ ਚੰਡੀਗੜ੍ਹ ਅਤੇ ਨਿਊ ਚੰਡੀਗੜ੍ਹ ਖੇਤਰ ਨੂੰ ਵੀ ਧਾਰਮਿਕ ਅਸਥਾਨਾਂ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਨੈਣਾ ਦੇਵੀ ਨਾਲ ਮਿਲਾਉਂਦੀ ਹੈ | ਇਸ ਤੋਂ ਇਲਾਕੇ ਦੇ ਅਨੇਕਾਂ ਨੌਜਵਾਨ ਇਸ ਸੜਕ ਰਾਹੀਂ ਹਿਮਾਚਲ ਪ੍ਰਦੇਸ਼ ਦੀਆਂ ਫ਼ੈਕਟਰੀਆਂ ਚ ਕੰਮ ਕਰਨ ਲਈ ਜਾਂਦੇ ਹਨ | ਪਰ ਭੰਗਾਲਾ ਤੋਂ ਲੈ ਕੇ ਮਨਸਾਲੀ , ਚੱਕ ਕਰਮਾ, ਮਕੌੜੀ ,ਘਨੌਲੀ ਤੱਕ ਸੜਕ ਦਾ ਰੱਬ ਹੀ ਰਾਖਾ ਹੈ | ਭੰਗਾਲਾ ਤੋਂ ਲੈ ਕੇ ਮਨਸਾਲੀ ਤੱਕ ਜੰਗਲ ਚ ਬਣੀ ਸੜਕ 'ਚ ਵੱਡੇ ਵੱਡੇ ਟੋਏ ਪੈ ਗਏ ਹਨ | ਜਿਸ ਕਾਰਣ ਲੋਕਾਂ ਨੂੰ ਰਾਤ ਬਰਾਤ ਜੰਗਲੀ ਖੇਤਰ 'ਚ ਸਫ਼ਰ ਤਕਰਨਾ ਬਹੁਤ ਹੀ ਅÏਖਾ ਹੋ ਗਿਆ ਸੜਕ ਟੁੱਟਣ ਕਾਰਣ ਧਾਰਮਿਕ ਅਸਥਾਨਾਂ 'ਤੇ ਜਾਣ ਵਾਲੀਆਂ ਸੰਗਤਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ 'ਚ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਹ ਪੂਰੀ ਉਮੀਦ ਸੀ ਗੁਰੂ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਚੰਡੀਗੜ੍ਹ, ਨਿਊ ਚੰਡੀਗੜ੍ਹ ਅਤੇ ਸਮੁੱਚੇ ਘਾੜ ਇਲਾਕੇ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਇਸ ਸੜਕ ਦੀ ਹਾਲਤ ਸੰਗਤਾਂ ਦੀ ਸਹੂਲਤ ਲਈ ਸੁਧਰ ਜਾਵੇਗੀ। ਪਰ ਕਿਸੇ ਨੇ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ। ਇਸ ਸਬੰਧ 'ਚ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਉਕਤ ਸੜਕ ਦੀ ਜਲਦੀ ਤੋ ਜਲਦੀ ਸਾਰ ਲਈ ਜਾਵੇ ਅਤੇ ਸੜਕ ਨੂੰ ਹੋਰ ਚੌੜਾ ਕੀਤਾ ਜਾਵੇ ਤਾਂ ਜੋ ਸੰਗਤਾਂ ਧਾਰਮਿਕ ਅਸਥਾਨਾਂ 'ਤੇ ਜਾਣਾ ਹੋਰ ਅਸਾਨ ਹੋ ਸਕੇ।
ਪਿਛਲੀ ਖ਼ਬਰ ਕਬੱਡੀ ਅੰਡਰ-19 ਸਾਲ ਲੜਕੀਆਂ 'ਚ ਸ੍ਰੀ ਅੰਮਿ੍ਤਸਰ ਸਾਹਿਬ ਬਣਿਆ ਚੈਂਪੀਅਨ <br/> ਅਗਲੀ ਖ਼ਬਰ ਮੋਰਚਰੀ 'ਚ ਦਲਿਤ ਬੱਚੇ ਦੇ ਮਿ੍ਤਕ ਸਰੀਰ ਨੂੰ ਨਾ ਰੱਖਣ ਦੀ ਘਟਨਾ ਪਿੱਛੋਂ ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਪ੍ਰਸ਼ਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।