12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡ ਟੇਡੇਵਾਲ ਤੋਂ ਸ਼ਿਵ ਕਾਂਵੜ ਡਾਕ ਮੰਡਲੀ ਦਾ 70 ਸ਼ਿਵ ਭਗਤਾਂ ਦਾ ਜਥਾ ਹਰਿਦੁਆਰ ਤੋਂ ਜਲ ਲਿਆਉਣ ਲਈ ਰਵਾਨਾ <br/>

ਅਜੀਤ ਡੈਸਕ 20-07-2025
ਨੂਰਪੁਰ ਬੇਦੀ, 19 ਜੁਲਾਈ (ਵਿੰਦਰਪਾਲ ਝਾਂਡੀਆਂ)-ਸਾਵਣ ਦੇ ਮਹੀਨੇ ਦੇ ਮੱਦੇਨਜ਼ਰ ਸ਼ਿਵ ਕਾਂਵੜ ਮੰਡਲੀ ਪਿੰਡ ਟੇਢੇਵਾਲ ਤੋਂ ਸਥਾਨਕ ਸ਼ਿਵ ਮੰਦਰ ਵਿਖੇ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋਣ ਉਪਰੰਤ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲਿਆਉਣ ਲਈ ਅੱਜ 70 ਸ਼ਿਵ ਭਗਤਾਂ ਦਾ ਜੱਥਾ ਚੌਧਰੀ ਸ਼ਿੰਦਰਪਾਲ ਚੌਹਾਨ ਦੁਬਈ ਵਾਲੇ ਤੇ ਸਾਬਕਾ ਸਰਪੰਚ ਚੌਧਰੀ ਰੋਸ਼ਨ ਲਾਲ ਟੇਢੇਵਾਲ ਦੀ ਅਗਵਾਈ ਵਿਚ ਰਵਾਨਾ ਹੋਇਆ ਹੈ | ਇਹ ਜਥਾ ਇਲਾਕੇ ਦੇ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਵਿਖੇ ਵੀ ਨਤਮਸਤਕ ਹੋਇਆ ਜਿੱਥੇ ਮੰਦਰ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖ਼ਤਗੜ੍ਹ ਤੇ ਸਮੂਹ ਮੰਦਰ ਪ੍ਰਬੰਧਕਾਂ ਵਲੋਂ ਇਨ੍ਹਾਂ ਸ਼ਿਵ ਭਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਤੇ ਸਿਰੋਪਾਓ ਭੇਟ ਕਰਕੇ ਸਤਿਕਾਰ ਕੀਤਾ ਗਿਆ | ਇਸ ਸੰਬੰਧੀ ਸਮਾਜ ਸੇਵੀ ਗੌਰਵ ਰਾਣਾ ਨੇ ਦੱਸਿਆ ਕਿ ਇਹ ਸਾਡੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ 1992 ਤੋਂ ਨਿਰੰਤਰ ਇਹ ਡਾਕ ਕਾਂਵੜ ਮੰਡਲੀ ਹਰਿਦੁਆਰ ਹਰ ਦੀ ਪੌੜੀ ਤੋਂ ਬਿਨਾਂ ਰੁਕੇ 40 ਘੰਟਿਆਂ ਵਿਚ ਜਦੋਂ ਪਵਿੱਤਰ ਜਲ ਲੈ ਕੇ ਸ਼ਿਵ ਮੰਦਰ ਜਟਵਾਹੜ ਵਿਖੇ ਸ਼ਿਵਲਿੰਗ ਚੜ੍ਹਾਉਣ ਲਈ ਪਹੁੰਚਦੇ ਹਨ |

ਪਿਛਲੀ ਖ਼ਬਰ ਸ਼ਹੀਦ ਚਤਰ ਸਿੰਘ ਭੱਠਲ ਦੀ ਯਾਦ 'ਚ ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਤਹਿਸੀਲ ਕੰਪਲੈਕਸ ਮੋਰਿੰਡਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।