12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਤਹਿਸੀਲ ਕੰਪਲੈਕਸ ਮੋਰਿੰਡਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 20-07-2025
ਮੋਰਿੰਡਾ 19 ਜੁਲਾਈ (ਪਿ੍ਤਪਾਲ ਸਿੰਘ)-ਤਹਿਸੀਲ ਕੰਪਲੈਕਸ ਮੋਰਿੰਡਾ ਵਿਖੇ ਤਹਿਸੀਲ, ਬੀ.ਡੀ.ਪੀ.ਓ ਦਫ਼ਤਰ, ਐਸ.ਡੀ.ਐਮ ਦਫਤਰ, ਫ਼ਰਦ ਸੈਂਟਰ ਅਤੇ ਪਟਵਾਰਖਾਨੇ ਦੀਆਂ ਮਹਿਲਾ ਮੁਲਾਜ਼ਮਾਂ ਵਲੋਂ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਸਬੰਧੀ ਫ਼ਰਦ ਸੈਂਟਰ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਪਰੋਕਤ ਦਫ਼ਤਰਾਂ ਦੀਆਂ ਮਹਿਲਾ ਮੁਲਾਜ਼ਮਾਂ ਵਲੋਂ ਹਰ ਸਾਲ ਹੀ ਸਾਉਣ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਮੋਰਿੰਡਾ ਵਿਖੇ ਮਨਾਏ ਗਏ ਤੀਆਂ ਦੇ ਇਸ ਤਿਉਹਾਰ ਮੌਕੇ ਮੈਡਮ ਗੁਰਪ੍ਰੀਤ ਕੌਰ ਨਾਇਬ ਤਹਿਸੀਲਦਾਰ ਮੋਰਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਅਲੌਪ ਹੁੰਦੇ ਜਾ ਰਹੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਸਮੂਹ ਮਹਿਲਾ ਮੁਲਾਜ਼ਮਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਸਮੂਹ ਮਹਿਲਾ ਮੁਲਾਜ਼ਮਾਂ ਵਲੋਂ ਲੋਕ ਬੋਲੀਆਂ ਪਾ ਕੇ ਗਿੱਧਾ ਪਾਉਂਦੇ ਹੋਏ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਮੈਡਮ ਦਲਜੀਤ ਕੌਰ ਅਤੇ ਸੰਦੀਪ ਕੌਰ (ਐਸ. ਡੀ. ਐਮ. ਦਫਤਰ), ਮੈਡਮ ਅੰਮਿ੍ਤਪਾਲ ਕੌਰ ਸੀਨੀਅਰ ਸਹਾਇਕ, ਅਮਨਦੀਪ ਕੌਰ, ਪ੍ਰਭਜੋਤ ਕੌਰ, ਹਰਜੋਤ ਕੌਰ, ਮਨਦੀਪ ਕੌਰ ਅਤੇ ਛਿੰਦਰ ਕੌਰ (ਤਹਿਸੀਲ ਦਫ਼ਤਰ), ਸੁਪਰਡੈਂਟ ਪਰਮਜੀਤ ਕੌਰ, ਲੇਖਾਕਾਰ ਲਖਵਿੰਦਰ ਕੌਰ ਅਤੇ ਜਗਦੀਪ ਕੌਰ, ਸਟੈਨੋ ਹਰਮਨਪ੍ਰੀਤ ਕੌਰ, ਹਰਿੰਦਰ ਕੌਰ, ਹਰਦੀਪ ਕੌਰ ਅਤੇ ਪਰਮਜੀਤ ਕੌਰ (ਬੀ.ਡੀ.ਪੀ.ਓ. ਦਫ਼ਤਰ), ਰਜਕੇਸ਼ ਕੌਰ (ਸੇਵਾ ਕੇਂਦਰ) ਅਤੇ ਗੁਰਪ੍ਰੀਤ ਕੌਰ ਇੰਚਾਰਜ ਫ਼ਰਦ ਸੈਂਟਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਟੇਡੇਵਾਲ ਤੋਂ ਸ਼ਿਵ ਕਾਂਵੜ ਡਾਕ ਮੰਡਲੀ ਦਾ 70 ਸ਼ਿਵ ਭਗਤਾਂ ਦਾ ਜਥਾ ਹਰਿਦੁਆਰ ਤੋਂ ਜਲ ਲਿਆਉਣ ਲਈ ਰਵਾਨਾ <br/>... ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਨਿੱਕੂਵਾਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।