12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਮਾਇਲ ਫੇਸ ਸਮਾਗਮ ਲੜੀ ਸ਼ੁਰੂ ਕਰਨ ਦਾ ਫ਼ੈਸਲਾ

ਅਜੀਤ ਡੈਸਕ 20-07-2025
ਨੰਗਲ, 19 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਵਿਦਿਆਰਥੀਆਂ 'ਚ ਵੱਧ ਰਹੇ ਸਟਰੈੱਸ ਦੇ ਮੱਦੇਨਜਰ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਸਕੂਲਾਂ 'ਚ 'ਸਮਾਈਲ ਫੇਸ-ਸਨਮਾਨ ਸਮਾਗਮ' ਲੜੀ ਆਰੰਭ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਲੀਕ ਤੋਂ ਹੱਟਵੇਂ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਗੁਲਜੀਤ ਸਿੰਘ ਚੱਠਾ ਨੇ ਦੱਸਿਆ ਕਿ ਛੇਤੀ ਹੀ ਸਭ ਤੋਂ ਪਹਿਲਾ ਸਮਾਗਮ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ 'ਚ ਕਰਵਾਇਆ ਜਾਵੇਗਾ ਜਿਸ 'ਚ ਹਮੇਸ਼ਾ ਹਸੂੰ ਹਸੂੰ ਕਰਦੇ 2 ਵਿਦਿਆਰਥੀਆਂ ਸੁਮਿਤ (ਅੱਠਵੀਂ) ਅਤੇ ਹਰਸ਼ਿਤਾ (ਸਤੱਵੀਂ) ਨੂੰ ਕੀਤਾ ਜਾਵੇਗਾ | ਇਨ੍ਹਾਂ ਪ੍ਰੋਗਰਾਮਾਂ ਦਾ ਮੰਤਵ ਵਿਦਿਆਰਥੀਆਂ 'ਚ ਵੱਧ ਰਹੀ ''ਈਗੋU ਨੂੰ ਘੱਟ ਕਰਨਾ ਵੀ ਹੈ ਜਿਸ ਕਾਰਨ ਵਿਦਿਆਰਥੀ- ਅਧਿਆਪਕ ਸਬੰਧ ਵਿਗੜ ਰਹੇ ਹਨ |
ਪਿਛਲੀ ਖ਼ਬਰ ਖਵਾਜਾ ਪੀਰ ਮੰਦਰ ਵਿਖੇ ਗਾਇਨ ਦਰਬਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਸਾਹਨੀ ਵਲੋਂ ਝੰਡਾ ਚੜ੍ਹਾਉਣ ਦੀ ਰ... ਅਗਲੀ ਖ਼ਬਰ ਵਿਧਾਇਕ ਚੱਢਾ ਨੇ ਨੂਰਪੁਰ ਬੇਦੀ ਵਿਖੇ ਜਨ ਸੁਣਵਾਈ ਕੈਂਪ ਲਗਾ ਕੇ ਸੁਣੀਆਂ ਸਮੱਸਿਆਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।