11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ਼੍ਰੋ:ਅ: ਦਲ ਰੂਪਨਗਰ ਆਗੂਆਂ ਨੇ ਗੋਪਾਲ ਗਊਸ਼ਾਲਾ ਵਿਖੇ ਬੂਟੇ ਲਗਾਏ <br/>

ਗੋਪਾਲ ਗਊਸ਼ਾਲਾ ਵਿਖੇ ਬੂਟਾ ਲਗਾਉਣ ਮੌਕੇ | ਤਸਵੀਰ: ਵਰੁਣ ਲਾਂਬਾ <br/> 20-07-2025
ਰੂਪਨਗਰ, 19 ਜੁਲਾਈ (ਯਸ਼ਵੰਤ ਬੱਸੀ)-ਵਾਤਾਵਰਨ ਸੰਭਾਲ ਲਈ ਸ਼ੁਰੂ ਕੀਤੀ ਬੂਟੇ ਲਾਉਣ ਦੀ ਮੁਹਿੰਮ ਤਹਿਤ ਅੱਜ ਰੂਪਨਗਰ ਸ਼ਹਿਰ ਦੇ ਅਕਾਲੀ ਆਗੂਆਂ ਵਲੋਂ ਗੋਪਾਲ ਗਊਸ਼ਾਲਾ ਵਿਖੇ ਬੂਟੇ ਲਗਾਏ ਗਏ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਵਾਤਾਵਰਨ ਨੂੰ ਸੰਭਾਲਣ ਲਈ ਸ਼ੁਰੂ ਕੀਤੀ ਇਸ ਮੁਹਿੰਮ ਅਧੀਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਰੂਪਨਗਰ ਸ਼ਹਿਰ ਦੇ ਹਰ ਵਾਰਡ ਅਤੇ ਕਲੋਨੀ ਵਿਚ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਬੂਟੇ ਲਗਾਉਣਗੇ | ਉਹਨਾਂ ਸਹਿਯੋਗ ਦੇਣ ਲਈ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਗਊਸ਼ਾਲਾ ਦੇ ਜਨਰਲ ਸਕੱਤਰ ਇੰਜੀਨੀਅਰ ਪ੍ਰਦੀਪ ਧਵਨ, ਪ੍ਰਦੀਪ ਜੋਸ਼ੀ, ਮਹੇਸ਼ ਓਬਰਾਏ, ਰਾਜ ਕੁਮਾਰ ਸ਼ਰਮਾ,ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ, ਪਿ੍ੰਸੀਪਲ ਰਣਜੀਤ ਸਿੰਘ ਸੰਧੂ , ਮਨਜੀਤ ਸਿੰਘ ਤੰਬੜ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚਰਨ ਸਿੰਘ ਭਾਟੀਆ, ਸੇਵਾ ਸਿੰਘ ਪ੍ਰਧਾਨ ਗਿਲਕੋ ਵੈਲੀ, ਯੂਥ ਆਗੂ ਮਨਪ੍ਰੀਤ ਸਿੰਘ ਗਿੱਲ ਅਤੇ ਐਡਵੋਕੇਟ ਰਾਜੀਵ ਸ਼ਰਮਾ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਹਰਜੋਤ ਬੈਂਸ ਨੇ ਖਵਾਜਾ ਪੀਰ ਦਾ ਬੇੜਾ ਛੱਡਣ ਦੀ ਰਸਮ ਅਦਾ ਕੀਤੀ ਅਗਲੀ ਖ਼ਬਰ ਮਾਲਵਿੰਦਰ ਸਿੰਘ ਕੰਗ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚ ਓਪਨ ਜਿੰਮਾਂ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।