11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਰਜੋਤ ਬੈਂਸ ਨੇ ਖਵਾਜਾ ਪੀਰ ਦਾ ਬੇੜਾ ਛੱਡਣ ਦੀ ਰਸਮ ਅਦਾ ਕੀਤੀ

ਅਜੀਤ ਡੈਸਕ 20-07-2025
ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਸਥਾਨਕ ਵਰੁਣ ਦੇਵ ਮੰਦਰ ਨੇੜੇ ਖਵਾਜਾ ਪੀਰ ਵਿਖੇ ਬੇੜਾ ਛੱਡਣ ਦੀ ਰਸਮ ਅਦਾ ਕੀਤੀ ਤੇ ਇਲਾਕਾ ਵਾਸੀਆਂ ਤੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਨਾਲ ਨੁਹਾਰ ਬਦਲਣ ਦਾ ਵਾਅਦਾ ਮੁੜ ਦੁਹਰਾਇਆ | ਉਨ੍ਹਾਂ ਨੇ ਧਾਰਮਿਕ ਅੰਦਾਜ ਵਿਚ ਕਿਹਾ ਕਿ ਰੱਖੀ ਹੈ ਤੁਨੇ ਮੇਰੀ ਲਾਜ਼ ਹਰ ਮੁਕਾਮ ਪਰ, ਖਵਾਜਾ ਐਸੇ ਹੀ ਨਜ਼ਰ ਰੱਖਣਾ ਆਪਣੇ ਗੁਲਾਮ ਪਰ ਅਤੇ ਧਾਰਮਿਕ ਸਖਸੀਅਤਾਂ, ਸੰਤਾਮਹਾਪੁਰਸ਼ਾਂ ਦਾ ਆਸੀਰਵਾਦ ਪ੍ਰਾਪਤ ਕੀਤਾ | ਸ. ਬੈਂਸ ਨੇ ਕਿਹਾ ਕਿ ਹਰ ਸਾਲ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ, ਨੰਗਲ ਸ਼ਹਿਰ ਦਰਿਆ ਤੇ ਵਸਿਆ ਹੈ ਤੇ ਖਵਾਜਾ ਹਮੇਸ਼ਾ ਸਾਡੀ ਰੱਖਿਆ ਕਰਦਾ ਹੈ, ਸਾਡੀ ਆਪਸੀ ਭਾਈਚਾਰਕ ਸਾਝ ਮਜਬੂਤ ਹੈ ਤੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਾਂ | ਇਲਾਕੇ ਦੇ ਪ੍ਰਸਿੱਧ ਖਵਾਜ਼ਾ ਪੀਰ ਮੰਦਰ (ਵਰੁਣ ਦੇਵ ਮੰਦਿਰ) ਵਿਖੇ ਹਰ ਸਾਲ ਦੋ ਦਿਨ੍ਹ ਚੱਲਣ ਵਾਲਾ ਸਲਾਨਾ ਜੋੜ ਮੇਲਾ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸਪੰਨ ਹੋ ਗਿਆ | ਮੇਲੇ ਦੇ ਦੂਜੇ ਦਿਨ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾਂ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਵਿਧੀਪੂਰਵਕ ਪੂਜਾ ਕਰਨ ਉਪਰੰਤ ਬੇੜਾ ਛੱਡਣ ਦੀ ਰਸਮ ਅਦਾ ਕੀਤੀ | ਇਸ ਮੌਕੇ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਮੂਹ ਸੰਗਤਾਂ ਵਲੋਂ ਸਮੁੱਚੀ ਮਾਨਵਤਾ ਦਾ ਭਲਾ ਮੰਗਦਿਆਂ ਹੋਏ ਬੇੜਾ ਜਲ ਪ੍ਰਵਾਹ ਕੀਤਾ ਗਿਆ | ਇਸ ਮੌਕੇ ਕਮੇਟੀ ਮੈਂਬਰ ਪ੍ਰਧਾਨ ਮੰਦਰ ਕਮੇਟੀ ਪ੍ਰਧਾਨ ਦਿਲਬਾਗ ਪਰਮਾਰ, ਸੁਰਜੀਤ ਸਿੰਘ, ਦੀਪਕ ਕੁਮਾਰ, ਰਾਕੇਸ਼ ਮਹਿਤਾ, ਬਲਵੀਰ ਮਹਿਤਾ, ਜਗਜੀਤ ਜੱਗੀ,ਸੋਮ ਨਾਥ, ਸੰਜੀਵ ਸ਼ਰਮਾ, ਸੁਰਿੰਦਰ ਕੁਮਾਰ, ਐਡਵੋਕੇਟ ਸੰਜੂ ਕੁਮਾਰ,ਅਜੇ ਕੁਮਾਰ, ਕਰਨ ਸੈਣੀ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ ਸਨਮਾਨ ਕੀਤਾ | ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸਤੀਸ਼ ਚੋਪੜਾ, ਕੇਹਰ ਸਿੰਘ ਬਲਾਕ ਪ੍ਰਧਾਨ, ਮੁਕੇਸ਼ ਵਰਮਾ ਬਲਾਕ ਪ੍ਰਧਾਨ ਦੀਪੂ ਬਾਸ, ਸੁਮਿਤ ਤਲਵਾੜਾ, ਐਡਵੋਕੇਟ ਨਿਸ਼ਾਤ, ਨਰਿੰਦਰ ਨਿੰਦੀ, ਮਨਜੋਤ ਰਾਣਾ, ਮੋਹਿਤ ਦੀਵਾਨ, ਪਿ੍ੰ. ਰਛਪਾਲ, ਰਿੰਕੂ ਜਿੰਦਵੜੀ, ਮਨਿੰਦਰ ਕੈਫ, ਸੰਨੀ ਕੁਮਾਰ, ਕਰਨ ਸੈਣੀ, ਮਨੂੰ ਪੁਰੀ, ਮੋਹਿਤ ਪੁਰੀ, ਹਰਦੀਪ ਬੈਂਸ ਬਰਾਰੀ, ਅਮਿਤ ਬਰਾਰੀ ਪਿ੍ੰਸ ਅਰੋੜਾ, ਜਸ਼ਨ ਅਰੋੜਾ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹਾਦਤ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਸ਼੍ਰੋ:ਅ: ਦਲ ਰੂਪਨਗਰ ਆਗੂਆਂ ਨੇ ਗੋਪਾਲ ਗਊਸ਼ਾਲਾ ਵਿਖੇ ਬੂਟੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।