11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਾਲਵਿੰਦਰ ਸਿੰਘ ਕੰਗ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚ ਓਪਨ ਜਿੰਮਾਂ ਦਾ ਉਦਘਾਟਨ <br/>

ਪਿੰਡ ਮਕੜੋਨਾ ਖੁਰਦ ਵਿਖੇ ਓਪਨ ਜਿੰਮ ਦਾ ਉਦਘਾਟਨ ਕਰਦੇ ਮਾਲਵਿੰਦਰ ਸਿੰਘ ਕੰਗ | ਤਸਵੀਰ ਜਗਮੋਹਣ ਸਿੰਘ ਨਾਰੰਗ <br/> 20-07-2025
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਅਨੰਦਰਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਮਕੜੋਂਨਾ ਖੁਰਦ, ਭੂਰੜੇ, ਚੱਕਲਾਂ, ਅਤੇ ਪਿੱਪਲ ਮਾਜਰਾ ਵਿਖੇ ਨਵੇਂ ਓਪਨ ਜਿੰਮਾਂ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ 'ਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮੰਤਵ ਤਹਿਤ ਇਹ ਓਪਨ ਜਿੰਮ ਸਥਾਪਤ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਓਪਨ ਜਿੰਮ ਨੌਜਵਾਨਾਂ ਤੋਂ ਇਲਾਵਾ ਬਜ਼ੁਰਗਾਂ, ਔਰਤਾਂ ਤੇ ਆਮ ਲੋਕਾਂ ਲਈ ਵੀ ਸਹਾਈ ਸਿੱਧ ਹੋਣਗੇ, ਜਿਸ ਨਾਲ ਲੋਕ ਸਿਹਤਮੰਦ ਅਤੇ ਸਰਗਰਮ ਜੀਵਨ ਵੱਲ ਮੋੜ ਲੈ ਸਕਣਗੇ | ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਤੋਂ ਇਲਾਵਾ , ਬੀ. ਡੀ. ਪੀ. ਓ. ਸ੍ਰੀ ਚਮਕੌਰ ਸਾਹਿਬ ਅਜੈਬ ਸਿੰਘ, ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐਨ ਪੀ ਰਾਣਾ, ਪੀ ਸੀ ਏ ਦੇ ਮੈਂਬਰ ਬੀਰਦਵਿੰਦਰ ਸਿੰਘ, ਜਗਤਾਰ ਸਿੰਘ ਘੜੂੰਆਂ, ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਹਰਿੰਦਰ ਸਿੰਘ ਕਾਕਾ ਸਰਪੰਚ ਜਟਾਣਾ,ਰਾਜਵੀਰ ਸਿੰਘ ਗਰਚਾ, ਗੁਰਮੀਤ ਸਿੰਘ ਮਕੜੋਨਾ ਸਾਬਕਾ ਸਰਪੰਚ ਮਕੜੋਨਾ,ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ, ਪਿੰਡਾਂ ਦੇ ਨੌਜਵਾਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋ:ਅ: ਦਲ ਰੂਪਨਗਰ ਆਗੂਆਂ ਨੇ ਗੋਪਾਲ ਗਊਸ਼ਾਲਾ ਵਿਖੇ ਬੂਟੇ ਲਗਾਏ <br/> ਅਗਲੀ ਖ਼ਬਰ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਗ੍ਰਾਮ ਪੰਚਾਇਤਾਂ ਦੇ ਚਾਰੇ ਪੰਚ ਨਿਰਵਿਰੋਧ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।