ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਰਹਿੰਦੀਆਂ ਪੰਚਾਇਤਾਂ ਲਈ 27 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਸਰਪੰਚੀ/ਪੰਚਾਇਤੀ ਲਈ ਕੁੱਲ 9 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ | ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਰੌਲੂਮਾਜਰਾ ਦੇ ਵਾਰਡ ਨੰਬਰ 1 (ਐਸ. ਸੀ. ਮਹਿਲਾ), ਮਨਜੀਤਪੁਰ ਦੇ ਵਾਰਡ ਨੰਬਰ 2 ਤੋਂ ਪੰਚ (ਐਸ. ਸੀ. ਮਹਿਲਾ) ਲਈ 1 ਤੇ ਵਾਰਡ ਨੰਬਰ 4 ਤੋਂ ਪੰਚ (ਐਸ. ਸੀ.) ਲਈ 1, ਮੁਕਾਰਬਪੁਰ ਦੇ ਵਾਰਡ ਨੰਬਰ 2 ਤੋਂ ਪੰਚ (ਐਸ. ਸੀ.) ਲਈ 1 -1 ਨਾਮਜਦਗੀ ਪੱਤਰ ਦਾਖਲ ਹੋਏ ਸਨ, ਜੋ ਨਿਰਵਿਰੋਧ ਪੰਚ ਚੁਣੇ ਗਏ ਹਨ | ਹੁਣ ਸਿਰਫ ਅਸਰਪੁਰ ਤੋ ਸਰਪੰਚੀ ਲਈ 27 ਜੁਲਾਈ ਨੂੰ ਵੋਟਾਂ ਪੈਣੀਆਂ ਹਨ | ਉਨ੍ਹਾਂ ਦੱਸਿਆ ਕਿ ਅਸਰਪੁਰ ਸਰਪੰਚੀ ਲਈ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਜਿਨ੍ਹਾਂ ਵਿਚੋਂ 3 ਉਮੀਦਵਾਰਾਂ ਨੇ ਆਪਣੇ ਕਾਗ਼ਜ ਵਾਪਸ ਲੈਣ ਤੋਂ ਬਾਅਦ ਹੁਣ ਅਸਰਪੁਰ ਦੀ ਸਰਪੰਚੀ ਲਈ ਅਮਰ ਸਿੰਘ (ਟਰੈਕਟਰ) ਅਤੇ ਮੋਹਿੰਦਰ ਸਿੰਘ (ਪੈਟਰੋਲ ਪੰਪ) ਉਮੀਦਵਾਰ ਮੈਦਾਨ ਵਿਚ ਜਿਨ੍ਹਾਂ ਵਿਚਾਲੇ ਮੁਕਾਬਲਾ