ਮੋਰਿੰਡਾ, 19 ਜੁਲਾਈ (ਤਰਲੋਚਨ ਸਿੰਘ ਕੰਗ)-ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਪ੍ਰਧਾਨ ਜਗਦੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਰੁੱਖ ਲਗਾਓ ਮੁਹਿੰਮ ਤਹਿਤ ਥਾਣਾ ਮੋਰਿੰਡਾ ਨੇੜੇ ਕਰਵਾਏ ਇੱਕ ਸਮਾਰੋਹ ਵਿੱਚ ਮੈਡੀਕਲ ਗੁਣਾਂ ਵਾਲੇ ਬੂਟੇ ਵੰਡੇ ਅਤੇ ਲਗਾਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰੈਸ ਸਕੱਤਰ ਮਾ. ਹਾਕਮ ਸਿੰਘ ਕਾਂਝਲਾ ਨੇ ਦੱਸਿਆ ਕਿ ਰੁੱਖ ਸਾਡੇ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ ਅਤੇ ਸਿਹਤਮੰਦ ਜੀਵਨ ਲਈ ਰੁੱਖਾਂ ਦੀ ਬਹੁਤ ਜਰੂਰਤ ਹੈ | ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਕਾਰਨ ਸਾਡੇ ਵਾਤਾਵਰਣ ਵਿਚ ਪ੍ਰਦੂਸ਼ਣ ਫੈਲ ਰਿਹਾ ਹੈ, ਜਿਸਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਦੂਰ ਕੀਤਾ ਜਾ ਸਕਦਾ ਹੈ | ਸਮਾਰੋਹ ਦੌਰਾਨ ਏ.ਐੱਸ.ਆਈ. ਅੰਗਰੇਜ਼ ਸਿੰਘ ਨੇ ਪ੍ਰੀਸ਼ਦ ਵਲੋਂ ਬੂਟੇ ਵੰਡਣ ਲਈ ਚਲਾਈ ਇਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਵਿਜੇ ਅਗਨੀਹੋਤਰੀ, ਡਾ. ਗੁਰਪ੍ਰੀਤ ਸਿੰਘ ਮਾਵੀ, ਸ਼ਿਵ ਕੁਮਾਰ ਕੌੜਾ, ਸੁਰੇਸ਼ ਡੋਰਾ, ਤੇਜਿੰਦਰ ਸਿੰਘ ਬੌਬੀ, ਨਾਗਰ ਸਿੰਘ ਕਾਂਝਲਾ, ਸਰਬਜੀਤ ਸਿੰਘ ਕਾਂਝਲਾ, ਕੁਲਬੀਰ ਸਿੰਘ ਰੀਹਲ, ਭਾਗ ਸਿੰਘ ਘੜੂੰਆਂ, ਭੁਪਿੰਦਰ ਸਿੰਘ, ਮਨਜੀਤ ਸਿੰਘ ਫੌਜੀ, ਮੈਡਮ ਮਨਜੀਤ ਕੌਰ ਆਦਿ ਹਾਜ਼ਰ ਸਨ |