ਰਾਜ ਕੁਮਾਰ ਖੋਸਲਾ ਦੀ ਨਿਯੁਕਤੀ ਦਾ ਸਵਾਗਤ
ਅਜੀਤ ਡੈਸਕ
20-07-2025
ਨੰਗਲ, 19 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ ਵਲੋਂ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਰੂਪਨਗਰ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਲਗਾਏ ਜਾਣ ਦਾ ਵੱਖ-ਵੱਖ ਸ਼ਖ਼ਸੀਅਤਾਂ ਨੇ ਸਵਾਗਤ ਕੀਤਾ ਹੈ | ਪੰਜਾਬ ਰਾਜ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ: ਗੁਲਜੀਤ ਸਿੰਘ ਚੱਠਾ, ਈਸਾਈ ਭਾਈਚਾਰੇ ਦੇ ਆਗੂ ਡੈਨੀਅਲ ਮਾਂਗਟ, ਮੁਸਲਿਮ ਭਾਈਚਾਰੇ ਆਗੂ ਰਹਿਮਤ ਅਲੀ, ਡਾ. ਅਸ਼ੋਕ ਸ਼ਰਮਾ, ਅਵਿਨਾਸ਼ ਅੱਤਰੀ ਅਸਟਰੇਲੀਆ, ਪਰਮਜੀਤ ਸੈਣੀ, ਪਰਵੀਨ ਅੰਸਾਰੀ, ਮੈਡਮ ਕਮਲੇਸ਼ ਨੱਡਾ, ਮੈਡਮ ਚੰਚਲ ਨੱਡਾ ਆਦਿ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ | ਸ੍ਰੀ ਖੋਸਲਾ ਦੀ ਨਿਯੁਕਤੀ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਹੁਲਾਰਾ ਮਿਲੇਗਾ ਕਿਉਂਕਿ ਰਾਜ ਕੁਮਾਰ ਖੋਸਲਾ ਕੋਲ ਅਹਿਮ ਤਜਰਬਾ ਹੈ |