27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਆਮ ਲੋਕ ਦੇਣ ਸਹਿਯੋਗ-ਡਾਕਟਰ ਗੌਤਮ <br/>

ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਦੋਰਾਨ ਚੇ. ਡਾ. ਸੰਜੀਵ ਗੌਤਮ, ਅਧੀਕਾਰੀ ਅਤੇ ਹਾਜ਼ਰ ਪਿੰਡ ਵਾਸੀ ਨਸ਼ਿਆਂ ਵਿਰੁੱਧ ਸੋਹੰ ਚੁੱਕਦੇ ਹੋਏ | ਤਸਵੀਰ : ਚੌਧਰੀ ਧਰਮ ਪਾਲ <br/> 17-07-2025
ਸੁਖਸਾਲ, 16 ਜੁਲਾਈ (ਧਰਮ ਪਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਨਸ਼ਾ ਜੜ੍ਹ ਤੋਂ ਖਤਮ ਕਰਨ ਲਈ ਨਸ਼ਾ ਮੁਕਤੀ ਯਾਤਰਾ ਮੁੜ ਅੱਜ ਤੋਂ ਉਪ ਮੰਡਲ ਨੰਗਲ ਵਿਚ ਸਰਗਰਮੀ ਨਾਲ ਸ਼ੁਰੂ ਹੋ ਗਈ ਹੈ, ਇਸ ਮਿਸ਼ਨ ਤਹਿਤ ਅੱਜ ਬੈਂਸਪੁਰ, ਸਹਿਜੋਵਾਲ, ਹਾਜੀਪੁਰ, ਪੱਤੀ ਦੁਲਚੀ ਅਤੇ ਹਰਸਾ ਬੇਲਾ ਵਿਖੇ ਜਾਗਰੂਕ ਕੈਂਪ ਲਗਾਏ ਗਏ | ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ ਨੇ ਕਿਹਾ ਕਿ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਸ਼ਾ ਮੁਕਤੀ ਯਾਤਰਾਂ ਦੀ ਮੁੜ ਸਰਗਰਮੀ ਨਾਲ ਸ਼ੁਰੂਆਤ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਪੜਾਅ ਅਧੀਨ ਹਲਕੇ ਵਿਚ ਇਸ ਨੂੰ ਅਪਾਰ ਸਫਲਤਾ ਮਿਲੀ ਹੈ, ਨਸ਼ਿਆ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਨੂੰ ਸਾਰਿਆ ਨੂੰ ਸਾਂਝੇ ਤੌਰ 'ਤੇ ਆਪਣਾ ਯੋਗਦਾਨ ਪਾਉਣਾ ਪਵੇਗਾ | ਇਸ ਮੌਕੇ ਤਹਿਸੀਲਦਾਰ ਜਸਵੀਰ ਸਿੰਘ, ਇਸ਼ਾਨ ਚੌਧਰੀ ਬੀ.ਡੀ.ਪੀ.ਓ, ਥਾਣਾ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ, ਹਿਤੇਸ ਸ਼ਰਮਾ ਦੀਪੂ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਐਡਵੋਕੇਟ ਨਿਸ਼ਾਤ ਗੁਪਤਾ ਸਟੇਜ ਸਕੱਤਰ, ਅਰਚਨਾਂ ਸ਼ਰਮਾ ਸਰਪੰਚ, ਰਾਜ ਕੁਮਾਰੀ ਪੰਚ, ਨੀਲਮ ਕੁਮਾਰੀ ਪੰਚ, ਰਾਜੇਸ਼ ਕੁਮਾਰ ਪੰਚ, ਸ਼ਾਮ ਲਾਲ ਪੰਚ, ਸ਼ਿਵ ਕੁਮਾਰ ਪੰਚ, ਬਿਸ਼ਨ ਕੁਮਾਰ, ਅਸਵਨੀ ਕੁਮਾਰ, ਸੀਤਾ ਰਾਮ, ਦਵਿੰਦਰ ਗੋਤਮ, ਜੋਤੀ ਲਾਲ ਗੋਤਮ, ਸੁਰਿੰਦਰ ਕੁਮਾਰ, ਸੰਜੇ ਸਿਨਾ ਸਰਪੰਚ, ਬਿੱਲਾ, ਦੀਪੂ ਸਹਿਜੋਵਾਲ, ਮਨੋਹਰ ਲਾਲ ਨੰਬਰਦਾਰ, ਛੋਟੂ ਰਾਮ, ਰਾਜੀਵ, ਸਰਵਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਦੇ 2 ਜ਼ੋਨਾਂ ਦੀ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਬੀ.ਐਲ.ਓਜ਼. ਦੀ ਤੀਜੇ ਚਰਨ ਦੀ ਸਿਖਲਾਈ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।