27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ੍ਰੀ ਚਮਕੌਰ ਸਾਹਿਬ ਵਿਖੇ ਬੀ.ਐਲ.ਓਜ਼. ਦੀ ਤੀਜੇ ਚਰਨ ਦੀ ਸਿਖਲਾਈ ਮੁਕੰਮਲ <br/>

ਬੀ. ਐਲ. ਓਜ਼ ਦੀ ਤੀਜੇ ਚਰਨ ਦੀ ਸਿਖਲਾਈ ਪੂਰੀ ਹੋਣ ਤੋਂ ਬਾਅਦ ਸਮੂਹ ਬੀ. ਐਲ. ਓ, ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ ਨਾਲ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 17-07-2025
ਸ੍ਰੀ ਚਮਕੌਰ ਸਾਹਿਬ,16 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਚ ਚੱਲ ਰਹੀ ਬੀ. ਐਲ. ਓਜ਼ ਦੇ ਤੀਜੇ ਚਰਨ ਦੀ ਸਿਖਲਾਈ ਸਮਾਪਤ ਹੋ ਗਈ | ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਨੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਤਹਿਤ ਚੱਲੀ ਇਸ ਸਿਖਲਾਈ ਵਿਚ 41 ਬੀ. ਐਲ. ਓਜ. ਨੇ ਹਿੱਸਾ ਲਿਆ | ਜਾਣਕਾਰੀ ਦਿੰਦਿਆਂ ਕਾਨੂੰਗੋ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਐਸ.ਡੀ.ਐਮ. ਅਮਰੀਕ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਹੁਣ ਬੀ. ਐਲ. ਓਜ਼ ਦਾ ਕੰਮ ਲਗਾਤਾਰਤਾ ਵਿਚ ਚੱਲ ਰਿਹਾ ਹੈ, ਸਾਨੂੰ ਪੂਰੇ ਸੁਚੇਤ ਹੋ ਕੇ ਇਹ ਕਾਰਜ ਤਨਦੇਹੀ ਨਾਲ ਨੇਪਰੇ ਚਾੜਨਾ ਚਾਹੀਦਾ ਹੈ | ਸਟੇਟ ਰਿਸੋਰਸ ਪਰਸਨ ਦਿਨੇਸ਼ ਸੈਣੀ ਨੇ ਵੱਖ-ਵੱਖ ਫਾਰਮਾਂ ਅਤੇ ਉਨਾਂ ਫਾਰਮਾਂ ਵਿਚ ਰਹਿ ਗਈਆਂ ਤਰੁੱਟੀਆਂ ਨੂੰ ਭਰਨ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਮਾਸਟਰ ਟਰੇਨਰ ਅਤੇ ਸਵੀਪ ਨੋਡਲ ਅਫ਼ਸਰ ਰਾਬਿੰਦਰ ਸਿੰਘ ਰੱਬੀ ਨੇ ਸੰਵਿਧਾਨਿਕ ਪ੍ਰਕਿਰਿਆ ਅਤੇ ਬੀ.ਐਲ.ਓ. ਦੇ ਅਧਿਕਾਰ ਅਤੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ | ਤਕਨੀਕੀ ਪੱਖ ਤੋਂ ਕਮਲਜੀਤ ਸਿੰਘ ਬਰਸਾਲਪੁਰ, ਸਰਬਜੀਤ ਸਿੰਘ ਬਸੀ ਗੁੱਜਰਾਂ, ਮਨਦੀਪ ਕੁਮਾਰ ਸ੍ਰੀ ਚਮਕੌਰ ਸਾਹਿਬ, ਗੁਰਜੀਤ ਸਿੰਘ ਮਕੜੌਨਾ ਕਲਾਂ, ਦਵਿੰਦਰ ਪਾਲ ਸਿੰਘ ਲੁਠੇੜੀ ਅਤੇ ਪਰਮਿੰਦਰ ਸਿੰਘ ਸੰਧੂਆਂ ਨੇ ਵੀ ਬੀ ਐਲ ਓ ਐਪ ਤੇ ਵੋਟਰ ਹੈਲਪ ਐਪ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਸਿਖਲਾਈ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ ਨ ਵਿਚ ਨਾਇਬ ਤਹਿਸੀਲਦਾਰ ਰਮਨ, ਕੁਲਵਿੰਦਰ ਸਿੰਘ ਐਸ. ਡੀ. ਓ. ਜਲ ਸਰੋਤ ਵਿਭਾਗ, ਗੁਰਤੇਜ ਸਿੰਘ ਜੇ ਈ ਉਪ ਮੰਡਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੋਰਿੰਡਾ, ਵਰੁਣ ਮਹਿਤਾ ਜੇ ਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮੋਰਿੰਡਾ, ਪਰਵੀਨ ਕੁਮਾਰ ਇੰਸਪੈਕਟਰ ਦਫ਼ਤਰ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ, ਸੰਦੀਪ ਕੁਮਾਰ ਸ਼ਰਮਾ ਐਸ.ਡੀ.ਓ. ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਚਮਕੌਰ ਸਾਹਿਬ, ਮੈਡਮ ਜਸਪ੍ਰੀਤ ਕੌਰ ਆਪਰੇਟਰ ਅਤੇ ਰੁਪਿੰਦਰ ਸਿੰਘ ਸੋਨੂ ਨੇ ਵਿਸ਼ੇਸ਼ ਯੋਗਦਾਨ ਪਾਇਆ | ਅੰਤ ਵਿਚ ਭਾਗੀਦਾਰਾਂ ਦਾ ਇੱਕ ਟੈਸਟ ਵੀ ਹੋਇਆ ਅਤੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ |

ਪਿਛਲੀ ਖ਼ਬਰ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਆਮ ਲੋਕ ਦੇਣ ਸਹਿਯੋਗ-ਡਾਕਟਰ ਗੌਤਮ <br/> ਅਗਲੀ ਖ਼ਬਰ ਵਿਧਾਇਕ ਚੱਢਾ ਦੇ ਯਤਨਾਂ ਨਾਲ ਪਿੰਡ ਬੜੀਵਾਲ 'ਚ ਵਿਕਾਸ ਕਾਰਜ ਹੋਏ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।