27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬਹੁਜਨ ਸਮਾਜ ਪਾਰਟੀ ਦੇ 2 ਜ਼ੋਨਾਂ ਦੀ ਮੀਟਿੰਗ <br/>

ਮੋਰਿੰਡਾ ਵਿਖੇ ਬਸਪਾ ਦੀ ਹੋਈ ਮੀਟਿੰਗ ਦੌਰਾਨ ਹਾਜ਼ਰ ਆਗੂ | <br/> 17-07-2025
ਮੋਰਿੰਡਾ 16 ਜੁਲਾਈ (ਪਿ੍ਤਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਜ਼ੋਨ ਮੋਰਿੰਡਾ ਅਤੇ ਜ਼ੋਨ ਘੜੂੰਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਬਸਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਬਡਵਾਲੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਨਨਹੇੜੀਆਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੈਕਟਰਾਂ ਦੀ ਵੰਡ ਕਰਕੇ ਉਨ੍ਹਾਂ ਪ੍ਰਧਾਨਾਂ ਦੀ ਚੋਣ ਕੀਤੀ ਗਈ | ਇਸ ਮੌਕੇ ਸੇਵਾ ਸਿੰਘ ਬਡਵਾਲੀ ਰਿਟਾਇਰਡ ਫੂਡ ਸਪਲਾਈ ਅਫ਼ਸਰ, ਕੁਲਦੀਪ ਸਿੰਘ ਸਾਬਕਾ ਡਿਪਟੀ ਸਕੱਤਰ, ਗੁਰਨਾਮ ਸਿੰਘ ਹਲਕਾ ਪ੍ਰਧਾਨ, ਅਮਰੀਕ ਸਿੰਘ ਖੇੜੀ, ਐਡਵੋਕੇਟ ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਛਿੱਬਰ ਜਨਰਲ ਸਕੱਤਰ, ਹਰਮੇਸ਼ ਸਿੰਘ ਫਤਿਹਪੁਰ ਖ਼ਜਾਨਚੀ, ਦਰਬਾਰਾ ਸਿੰਘ ਮੋਰਿੰਡਾ ਸਕੱਤਰ, ਰਘਬੀਰ ਸਿੰਘ ਢੋਲਣ ਮਾਜਰਾ, ਕਰਨੈਲ ਸਿੰਘ ਕਾਈਨੌਰ, ਜਸਵੀਰ ਸਿੰਘ ਮੁੰਡੀਆਂ, ਮਨਜੀਤ ਸਿੰਘ ਕਕਰਾਲੀ, ਕੈਪਟਨ ਕਰਮਜੀਤ ਸਿੰਘ ਸਕੱਤਰ, ਕੇਸਰ ਸਿੰਘ ਮੋਰਿੰਡਾ, ਲਖਬੀਰ ਸਿੰਘ ਗੜਾਂਗਾ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਭੂਰੀ ਵਾਲੇ ਟਿੱਬਾ ਨੰਗਲ ਕਾਲਜ ਵਿਖੇ ਇੱਕ ਰੋਜ਼ਾ ਯੋਗਾ ਕੈਂਪ ਲਗਾਇਆ <br/> ਅਗਲੀ ਖ਼ਬਰ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਆਮ ਲੋਕ ਦੇਣ ਸਹਿਯੋਗ-ਡਾਕਟਰ ਗੌਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।