06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਿਤਾਬ 'ਕੌਰਨਾਮਾ-2' ਦੇ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗੁ: ਲਿਖਣਸਰ ਸਾਹਿਬ ਵਿਖੇ ਕਰਵਾਈ ਅਰਦਾਸ <br/>

ਕਿਤਾਬ 'ਕੌਰਨਾਮਾ-2' ਛਪਣ ਦੇ ਸ਼ੁਕਰਾਨੇ ਵਜੋਂ ਅਰਦਾਸ ਉਪਰੰਤ ਬਲਜਿੰਦਰ ਸਿੰਘ ਕੋਟਭਾਰਾ ਦੇ ਸਨਮਾਨ ਮੌਕੇ ਦੀ ਤਸਵੀਰ | <br/> 21-07-2025
ਤਲਵੰਡੀ ਸਾਬੋ, 20 ਜੁਲਾਈ (ਰਣਜੀਤ ਸਿੰਘ ਰਾਜੂ)- ਸਿੱਖ ਚਿੰਤਕ ਭਾਈ ਦਲਜੀਤ ਸਿੰਘ ਖ਼ਾਲਸਾ ਦੀ ਅਗਵਾਈ 'ਚ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵਲੋਂ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ 'ਕੌਰਨਾਮਾ-2' ਸਫਲਤਾ ਨਾਲ ਪੂਰੀ ਹੋਣ 'ਤੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਗਈ | ਤਖ਼ਤ ਸਾਹਿਬ ਦੇ ਪੰਜ ਪਿਆਰਿਆਂ 'ਚੋਂ ਤਿੰਨ ਸਿੰਘਾਂ ਨੇ ਅਰਦਾਸ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਸ਼ਹਾਦਤ, ਸੀਸ ਦੇਣ ਦੇ ਹਵਾਲੇ ਦਿੰਦਿਆਂ ਵਾਹਿਗੁਰੂ ਅੱਗੇ ਬੇਨਤੀ ਕੀਤੀ ਕਿ ਸ਼ਹੀਦ ਖਾੜਕੂ ਸਿੰਘਾਂ, ਸਿੰਘਣੀਆਂ ਕੌਮ ਦਾ ਭਵਿੱਖ ਤੈਅ ਕਰਦੀਆਂ ਹਨ ਤੇ ਇਨ੍ਹਾਂ ਦੇ ਇਤਿਹਾਸ ਲਿਖਣ ਲਈ ਬਖ਼ਸਿਸ ਕੀਤੀ ਜਾਵੇ | ਬਾਬਾ ਹਰਦੀਪ ਸਿੰਘ ਮਹਿਰਾਜ ਨੇ ਸਿੱਖ ਕੌਮ ਨੂੰ ਖਾੜਕੂ ਸੰਘਰਸ਼ ਬਾਰੇ ਵੱਧ ਤੋਂ ਵੱਧ ਕਿਤਾਬਾਂ, ਇਤਿਹਾਸਕ ਦਸਤਾਵੇਜ਼ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਜੋ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਉਨ੍ਹਾਂ ਖ਼ਾਤਰ ਸ਼ਹੀਦ ਹੋਇਆਂ ਨੂੰ ਬੇਦਾਵਾ ਦੇ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਸ਼ਹੀਦ ਬੀਬੀਆਂ ਦੀ ਇਹ ਵਾਰਤਾ ਇਕ ਇਤਿਹਾਸਕ ਦਸਤਾਵੇਜ਼ ਹੈ, ਜੋ ਖਾੜਕੂ ਲਹਿਰ ਦੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪ੍ਰੇਰਨਾ ਸਦਕਾ ਸ਼ੁਰੂ ਕੀਤੀ ਗਈ ਸੀ ਪਰ ਇਸ ਦਾ ਪਹਿਲਾ ਹਿੱਸਾ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹੀ ਪੂਰਾ ਹੋਇਆ | ਇਸ ਮੌਕੇ ਪੰਜ ਪਿਆਰਿਆਂ 'ਚ ਤਿੰਨ ਸਿੰਘ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਬੀਬੀ ਜਸਪਾਲ ਕੌਰ ਚਹਿਲਾਂਵਾਲੀ, ਬੀਬੀ ਵੀਰਪਾਲ ਕੌਰ ਤਲਵੰਡੀ ਸਾਬੋ ਵੀ ਮੌਜੂਦ ਸਨ | ਅਰਦਾਸ ਤੋਂ ਬਾਅਦ ਪੁੱਜੇ ਸ਼ਹੀਦ ਬੀਬੀ ਜਤਿੰਦਰ ਕੌਰ ਉਰਫ਼ ਰਾਜਵੀਰ ਕੌਰ ਨਾਗੋਕੇ ਤੇ ਸ਼ਹੀਦ ਭਾਈ ਗੁਰਮੁੱਖ ਸਿੰਘ ਨਾਗੋਕੇ ਦੀ ਸਪੁੱਤਰੀ ਬੀਬੀ ਤੇਜਬੀਰ ਕੌਰ ਨਾਗੋਕੇ ਨੂੰ 'ਕੌਰਨਾਮਾ-2' ਪੁਸਤਕ ਭੇਟ ਕੀਤੀ ਗਈ | ਇਸ ਮੌਕੇ ਪੰਜ ਪਿਆਰਿਆਂ 'ਚੋਂ ਪੁੱਜੇ ਤਿੰਨ ਸਿੰਘਾਂ ਅਤੇ ਬਾਬਾ ਹਰਦੀਪ ਸਿੰਘ ਨੇ ਲੇਖਕ ਦਾ ਸਨਮਾਨ ਵੀ ਕੀਤਾ |

ਪਿਛਲੀ ਖ਼ਬਰ ਆਜ਼ਾਦ ਸਮਾਜ ਪਾਰਟੀ ਵਲੋਂ ਲੈਂਡ ਪੂਲਿੰਗ ਨੀਤੀ ਖਿਲਾਫ ਕਿਸਾਨ ਅੰਦੋਲਨ ਦੀ ਹਮਾਇਤ <br/> ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਨਰਮੇ ਦੇ ਫਾਰਮ ਸਕੂਲ ਦੀ ਲਾਈ ਪਹਿਲੀ ਕਲਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।