06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਆਜ਼ਾਦ ਸਮਾਜ ਪਾਰਟੀ ਵਲੋਂ ਲੈਂਡ ਪੂਲਿੰਗ ਨੀਤੀ ਖਿਲਾਫ ਕਿਸਾਨ ਅੰਦੋਲਨ ਦੀ ਹਮਾਇਤ <br/>

ਅਜੀਤ ਡੈਸਕ 21-07-2025
ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਕੁਝ ਜ਼ਿਲਿ੍ਹਆਂ ਅੰਦਰ ਸਰਕਾਰੀ ਪੱਧਰ ਨਵੀਆਂ ਕਾਲੋਨੀਆਂ (ਅਰਬਨ ਅਸਟੇਟ) ਉਸਾਰਨ ਲਈ ਜ਼ਮੀਨ ਹਾਸਲ ਕਰਨ ਲਈ ਲੈਂਡ ਪੂਲਿੰਗ ਨੀਤੀ ਅਮਲ 'ਚ ਲਿਆਂਦੀ ਗਈ ਹੈ, ਜਿਸ ਦਾ ਲਗਾਤਾਰ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਤੇ ਇਸ ਵਿਰੋਧ 'ਚ ਹੁਣ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਵੀ ਕੁੱਦ ਪਈ ਹੈ, ਜਿਸ ਨੇ ਕਿਸਾਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ | ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਦੇ ਇੰਚਾਰਜ ਹਿਤੇਸ਼ ਮਾਹੀ ਅਤੇ ਸੂਬਾ ਕਮੇਟੀ ਮੈਂਬਰ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਆਪਣੀਆਂ ਗ੍ਰੰਟੀਆਂ ਪੂਰੀਆਂ ਕਰਨ ਦੇ ਉਲਟ ਮਜ਼ਦੂਰਾਂ-ਕਿਸਾਨਾਂ ਨੂੰ ਜ਼ਮੀਨਾਂ ਤੇ ਰੁਜ਼ਗਾਰ ਤੋਂ ਉਜਾੜ ਰਹੀ ਹੈ | ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਸਬੰਧੀ ਆਪਣਾ ਪੱਖ ਸ਼ਪੱਸ਼ਟ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 'ਚ ਸੱਤਾਧਾਰੀ ਧਿਰ ਦਾ ਪਹੁੰਚਣਾ ਸਿਰਫ਼ ਡਰਾਮਾ ਹੈ, ਕਿਉਂਕਿ ਦੇਸ਼ ਅੰਦਰ ਜਲ, ਜੰਗਲ, ਜ਼ਮੀਨਾਂ ਨੂੰ ਕਾਰਪੋਰੇਟ ਹੱਥਾਂ 'ਚ ਦੇਣਾ ਭਾਜਪਾ, ਕਾਂਗਰਸ ਤੇ ਭਾਈਵਾਲ ਪਾਰਟੀਆਂ ਦੀ ਨੀਤੀ ਦੀ ਦੇਣ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਾਜ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨਾਂ ਦਲਿਤਾਂ ਤੇ ਬੇਜ਼ਮੀਨੇ ਕਿਸਾਨਾਂ, ਗ਼ਰੀਬਾਂ 'ਚ ਵੰਡਣ ਦਾ ਕੰਮ ਕਰਨ | ਮਾਹੀ ਤੇ ਸਮਾਓ ਨੇ ਕਿਹਾ ਕਿ ਆਜ਼ਾਦ ਸਮਾਜ ਪਾਰਟੀ ਜ਼ਮੀਨਾਂ ਉੱਪਰ ਕਾਰਪੋਰੇਟ ਹਮਲੇ ਖਿਲਾਫ ਕਿਸਾਨ ਅੰਦੋਲਨ ਦੀ ਡੱਟ ਕੇ ਹਮਾਇਤ ਕਰਦੀ ਹੈ ਅਤੇ ਪੰਜਾਬ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ ਦਲਿਤਾਂ ਤੇ ਬੇਜ਼ਮੀਨੇ ਗ਼ਰੀਬਾਂ ਨੂੰ ਲਾਮਬੰਦ ਕੀਤਾ ਜਾਵੇਗਾ |

ਪਿਛਲੀ ਖ਼ਬਰ 'ਆਪ' ਸਰਕਾਰ ਨੇ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਗੰਧਲਾ ਪੰਜਾਬ ਬਣਾ ਕੇ ਰੱਖ ਦਿੱਤਾ- ਜਗਮੀਤ ਬਰਾੜ <br/> ਅਗਲੀ ਖ਼ਬਰ ਕਿਤਾਬ 'ਕੌਰਨਾਮਾ-2' ਦੇ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗੁ: ਲਿਖਣਸਰ ਸਾਹਿਬ ਵਿਖੇ ਕਰਵਾਈ ਅਰਦਾਸ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।