06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਾਨੂੰਨਾਂ 'ਚ ਕਮੀਆਂ ਇਨਸਾਫ ਦੀ ਬਜਾਏ ਸਮਾਜ ਲਈ ਨਾਸੂਰ ਬਣ ਰਹੀਆਂ ਹਨ-ਡਾ.ਕਲਿਆਣੀ <br/>

ਅਜੀਤ ਡੈਸਕ 21-07-2025
ਰਾਮਾਂ ਮੰਡੀ, 20 ਜੁਲਾਈ (ਤਰਸੇਮ ਸਿੰਗਲਾ)- ਬੀਤੇ ਦਿਨ ਪਿੰਡ ਪਿੰਡ ਸੇਖੂ ਦੀ ਇਕ ਬਜ਼ੁਰਗ ਮਹਿਲਾ ਵਲੋਂ ਆਪਣੀ ਹੀ ਪੋਤੀ ਵਲੋਂ ਬਿਨ੍ਹਾਂ ਦੱਸੇ ਪਿੰਡ ਦੇ ਹੀ ਇਕ ਲੜਕੇ ਨਾਲ ਕਰਵਾਏ ਗਏ ਅਦਾਲਤੀ ਵਿਆਹ ਤੋਂ ਦੁਖੀ ਹੋ ਕੇ ਕੀਤੀ ਗਈ ਆਤਮਹੱਤਿਆ ਦੀ ਘਟਨਾ ਦੀ ਰਾਮਾਂ ਸਹਾਰਾ ਵੈੱਲਫੇਅਰ ਕਲੱਬ ਦੇ ਸਰਪ੍ਰਸਤ ਡਾਕਟਰ ਸੋਹਨ ਲਾਲ ਕਲਿਆਣੀ ਨੇ ਨਿੰਦਾ ਕਰਦਿਆਂ ਆਤਮਹੱਤਿਆ ਦੇ ਮਾਮਲੇ ਨੂੰ ਕਾਨੂੰਨਾਂ ਵਿਚ ਕਮੀ ਦੱਸਿਆ ਹੈ¢ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੰਨਸਾਫ ਦੇਣ ਲਈ ਬਣਾਇਆ ਗਿਆ ਅਦਾਲਤੀ ਵਿਆਹ ਦਾ ਕਾਨੂੰਨ ਸਮਾਜ ਲਈ ਨਾਸੂਰ ਬਣ ਰਿਹਾ ਹੈ¢ ਉਕਤ ਘਟਨਾ ਤੋਂ ਪਹਿਲਾਂ ਵੀ ਅਦਾਲਤੀ ਵਿਆਹ ਕਰਾਉਣ ਵਾਲੇ ਲੜਕਾ ਲੜਕੀ ਦੇ ਅਣਖੀ ਪਰਿਵਾਰਾਂ ਵਲੋਂ ਦੋਹਾਂ ਦੇ ਕਤਲ ਤੱਕ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ, ਪਰ ਕਾਨੂੰਨਾਂ ਵਿਚ ਕੋਈ ਸੋਧ ਨਹੀਂ ਕੀਤੀ ਗਈ¢ ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਲੋਕਾਂ ਨੂੰ ਬੈਲੇਂਸ ਸਮਾਜ ਲਈ 'ਬੇਟੀ ਪੜਾਓ ਬੇਟੀ ਬਚਾਓ' ਦਾ ਨਾਅਰਾ ਦੇ ਕੇ ਧੀਆਂ ਨੂੰ ਜਨਮ ਦੇਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਕਾਨੂੰਨ ਵਲੋਂ ਧੀਆਂ ਨੂੰ ਜਨਮ ਦੇਣ ਵਾਲੇ ਮਾਪਿਆਂ ਦੀ ਹਾਜ਼ਰੀ ਅਤੇ ਮਰਜ਼ੀ ਤੋਂ ਬਿਨ੍ਹਾਂ ਲੜਕਾ ਦੀ ਲੜਕੀ ਦੇ ਵਿਆਹ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ¢ ਮਾਪਿਆਂ ਦਾ ਅਧਿਕਾਰ ਕੀ ਇਕ ਬੱਚੇ ਨੂੰ ਸਿਰਫ਼ ਜਨਮ ਦੇਣ ਤੱਕ ਹੀ ਸੀਮਤ ਹੈ¢ ਵਿਆਹ ਕਰਨ ਦਾ ਮਾਪਿਆਂ ਨੂੰ ਕੋਈ ਅਧਿਕਾਰ ਨਹੀਂ ਹੈ¢ ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਮਾਪਿਆਂ ਵਲੋਂ ਲੜਕਾ, ਲੜਕੀ ਦੇ ਵਿਆਹ ਲਈ ਖ਼ਾਨਦਾਨ, ਜਾਤ, ਗੋਤਰ ਤੱਕ ਪੜਤਾਲਿਆਂ ਜਾਂਦਾ ਸੀ, ਪਰ ਅੱਜ ਕਾਨੂੰਨਾਂ 'ਚ ਕਮੀਆਂ ਕਾਰਨ ਮਾਪਿਆਂ ਦੀ ਵਿਆਹ ਮੌਕੇ ਹਾਜ਼ਰੀ ਵੀ ਖ਼ਤਮ ਕਰ ਦਿੱਤੀ ਗਈ ਹੈ¢ ਜਦੋਂ ਕਾਨੂੰਨ ਹੀ ਬੱਚਿਆਂ ਦੇ ਵਿਆਹ ਲਈ ਮਾਪਿਆਂ ਦਾ ਅਧਿਕਾਰ ਜ਼ਰੂਰੀ ਨਹੀਂ ਸਮਝਦਾ ਤਾਂ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਦਾ ਕੀ ਮਤਲਬ ਹੈ¢


ਪਿਛਲੀ ਖ਼ਬਰ ਅਮਰੀਕਾ ਨੂੰ ਭਾਰਤ 'ਚ ਦੁੱਧ ਦੇ ਵਪਾਰ ਦੀ ਖੁੱਲ੍ਹ ਦੇਣ ਦੀ ਨੀਤੀ ਦੀ ਵੇਰਕਾ ਕਾਮਿਆਂ ਵਲੋਂ ਨਿਖੇਧੀ <br/> ਅਗਲੀ ਖ਼ਬਰ 'ਰੁੱਖ ਲਗਾਓ ਵਾਤਾਵਰਨ ਬਚਾਓ' ਗਤੀਵਿਧੀ ਅਧੀਨ ਸਕੂਲ 'ਚ ਲਗਾਏ ਬੂਟੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।