ਬਠਿੰਡਾ, 20 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਹਾਈ ਸਕੂਲ, ਲਾਲ ਸਿੰਘ ਬਸਤੀ ਬਠਿੰਡਾ ਵਿਖੇ ਮੁੱਖ ਅਧਿਆਪਕ ਸ੍ਰੀਮਤੀ ਰੀਤੂ ਚੌਧਰੀ ਦੀ ਅਗਵਾਈ ਹੇਠ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ 'ਰੁੱਖ ਲਗਾਓ ਵਾਤਾਵਰਨ ਬਚਾਓ' ਗਤੀਵਿਧੀ ਅਧੀਨ ਛੇਵੀਂ ਜਮਾਤ ਏ ਦੇ ਇੰਚਾਰਜ ਸ੍ਰੀਮਤੀ ਮੰਜੂ ਗਰਗ, ਛੇਵੀਂ ਬੀ ਦੇ ਇੰਚਾਰਜ ਸ੍ਰੀਮਤੀ ਮਨਪ੍ਰੀਤ ਕੌਰ, ਜਮਾਤ ਸੱਤਵੀਂ ਏ ਦੇ ਇੰਚਾਰਜ ਸ੍ਰੀਮਤੀ ਗ਼ਜ਼ਲ, ਸੱਤਵੀਂ ਬੀ ਦੇ ਇੰਚਾਰਜ ਸ੍ਰੀਮਤੀ ਪਵਨਜੀਤ ਕੌਰ, ਅੱਠਵੀਂ ਏ ਦੇ ਇੰਚਾਰਜ ਸ੍ਰੀਮਤੀ ਸੁਨੀਲ ਸੁਖੀਜਾ, ਅੱਠਵੀਂ ਬੀ ਦੇ ਇੰਚਾਰਜ ਸ੍ਰੀਮਤੀ ਸਰੋਜ ਲਿੰਬਾ, ਨੌਵੀਂ ਏ ਦੇ ਇੰਚਾਰਜ ਸ੍ਰੀਮਤੀ ਜਸਵਿੰਦਰ ਕੌਰ, ਨੌਵੀਂ ਬੀ ਦੇ ਇੰਚਾਰਜ ਸ੍ਰੀਮਤੀ ਨੀਤੂ ਰਾਣੀ, ਦਸਵੀਂ ਏ ਦੇ ਇੰਚਾਰਜ ਸ੍ਰੀਮਤੀ ਰੁਪਿੰਦਰ ਕੌਰ ਅਤੇ ਦਸਵੀਂ ਬੀ ਦੇ ਇੰਚਾਰਜ ਸ੍ਰੀਮਤੀ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਸਕੂਲ ਵਿੱਚ ਬੂਟੇ ਲਗਾਏ | ਸਾਇੰਸ ਅਧਿਆਪਕ ਸ੍ਰੀਮਤੀ ਸੁਨੀਲ ਸੁਖੀਜਾ ਅਤੇ ਸ੍ਰੀਮਤੀ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਾਰੇ ਪੌਦਿਆਂ ਦੇ ਨਾਮ ਤੇ ਇਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਮੁੱਖ ਅਧਿਆਪਕਾ ਸ੍ਰੀਮਤੀ ਰੀਤੂ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਵਿਦਿਆਰਥੀ ਆਪਣੇ ਘਰ ਵਿਚ ਆਪਣੀ ਮਾਂ ਦੇ ਨਾਲ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ | ਇਸ ਸਮੇਂ ਸਕੂਲ ਦੇ ਡੀਪੀਈ ਗੁਰਮੇਲ ਸਿੰਘ, ਕੰਪਿਊਟਰ ਫੈਕਲਟੀ ਹਤਿੰਦਰ ਮਹਿਰਾ ਅਤੇ ਸਕੂਲ ਕੈਂਪਸ ਮੈਨੇਜਰ ਗੁਰਸੱਚ ਸਿੰਘ ਵੀ ਮੌਜੂਦ ਸਨ |