ਬਠਿੰਡਾ, 20 ਜੁਲਾਈ (ਪੱਤਰ ਪ੍ਰੇਰਕ)-ਬਠਿੰਡਾ-ਬਰਨਾਲਾ ਰੋਡ 'ਤੇ ਸਥਿਤ ਭੁੱਚੋ ਮੰਡੀ ਨੇੜੇ ਪੀ.ਆਰ.ਟੀ.ਸੀ ਬੱਸ ਨੇ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਵਿਚ ਐਕਟਿਵਾ ਸਵਾਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਦੀ ਮੌਕੇ ਉਪਰ ਪਹਿਚਾਣ ਨਹੀਂ ਹੋ ਸਕੀ, ਪ੍ਰੰਤੂ ਬਾਅਦ ਵਿਚ ਮਿ੍ਤਕ ਦੀ ਸ਼ਨਾਖ਼ਤ ਅਨਿਲ ਕੁਮਾਰ ਸ਼ਰਮਾ ਵਾਸੀ ਮਾਡਲ ਟਾਊਨ, ਬਠਿੰਡਾ ਵਜੋਂ ਹੋਈ ਹੈ, ਜੋ ਕਿ ਐਫ.ਸੀ.ਆਈ ਵਿਚ ਮੁਲਾਜ਼ਮ ਸੀ | ਪਤਾ ਚੱਲਿਆ ਕਿ ਪੀ.ਆਰ.ਟੀ.ਸੀ ਬੱਸ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਸੀ, ਜੋ ਇਹ ਬੱਸ ਭੁੱਚੋ ਕੈਂਚੀਆਂ ਨਜ਼ਦੀਕ ਪਹੁੰਚੀ ਤਾਂ ਐਕਟਿਵਾ ਸਵਾਰ ਬੱਸ ਦੀ ਲਪੇਟ ਵਿਚ ਆ ਗਿਆ | ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਮੈਂਬਰ ਵਿੱਕੀ ਕੁਮਾਰ ਅਤੇ ਸੰਦੀਪ ਗਿੱਲ ਮੌਕੇ 'ਤੇ ਪਹੁੰਚ ਗਏ | ਜਿਨ੍ਹਾਂ ਨੇ ਘਟਨਾ ਸਥਾਨ 'ਤੇ ਥਾਣਾ ਕੈਂਟ ਪੁਲਿਸ ਦੀ ਮੁੱਢਲੀ ਕਾਰਵਾਈ ਉਪਰੰਤ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ | ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਦਾ ਕਹਿਣਾ ਹੈ ਕਿ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ |