ਬਠਿੰਡਾ, 20 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- 'ਡੀਏਵੀ ਬਠਿੰਡਾ ਕਬੱਡੀ ਲੀਗ ਸੀਜ਼ਨ-2' ਵਿਚ ਵੈਲਸ਼ ਐਜੂਕੇਸ਼ਨ ਬਠਿੰਡਾ, ਸ਼ਹੀਦ ਦੀਪ ਸਿੱਧੂ ਕਲੱਬ ਅਤੇ ਗਾਰਡਨ ਸਿਟੀ ਬਠਿੰਡਾ ਦੀਆਂ ਟੀਮਾਂ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਲਗਾਤਾਰ ਦੂਸਰੀਆਂ ਜਿੱਤਾਂ ਦਰਜ ਕੀਤੀਆਂ ਹਨ | ਇੱਥੇ ਡੀ.ਏ.ਵੀ. ਕਾਲਜ ਵਿਖੇ 'ਲੀਗ' ਦੇ ਦੂਜੇ ਪੜ੍ਹਾਅ ਦਾ ਆਗਾਜ਼ ਹਰਜੀਤ ਸਿੰਘ ਆਈਪੀਐਸ ਡੀਆਈਜੀ ਬਠਿੰਡਾ ਰੇਂਜ, ਰਾਮ ਸ਼ਰਮਾ ਐਮ.ਡੀ. ਵੈਲਸ਼ ਐਜੂਕੇਸ਼ਨ ਅਤੇ ਕਾਲਜ ਪਿ੍ੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਕੀਤੀ ਅਤੇ ਲੀਗ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਉਨ੍ਹਾਂ ਨਾਲ ਕਬੱਡੀ ਕੋਚ ਪ੍ਰੋ. ਮਦਨ ਲਾਲ, ਪ੍ਰੋ. ਨਿਰਮਲ ਸਿੰਘ, ਰਘਬੀਰ ਸਿੰਘ ਮਾਨ ਸਾਬਕਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਜੋਗਿੰਦਰ ਸਿੰਘ ਬਰਾੜ, ਸੁਖਮੰਦਰ ਖਾਨ, ਮਨਿੰਦਰ ਘੈਂਟ, ਘੋੜਾ ਵਿਰਕਾਂ ਵਾਲਾ, ਪ੍ਰੋ. ਕੁਲਦੀਪ ਸਿੰਘ, ਗਰੀਤਾ ਤੁੰਗਵਾਲੀ, ਸੰਗੀਤ ਭਾਰਤੀ, ਸੀਰਾ ਜੰਡਾਂਵਾਲਾ, ਤਾਰੀ ਕਾਲੋਕੇ, ਹਰਪਾਲ ਮਾਨ ਢੇਂਲਵਾਂ, ਲਾਲਾ ਤੁੰਗਵਾਲੀ, ਜਗਜੀਤ ਦੰਦੀਵਾਲ ਵੀ ਮੌਜੂਦ ਰਹੇ | ਇਸ ਦੌਰਾਨ ਖੇਡੇ ਗਏ ਪਹਿਲੇ ਮੈਚ ਵਿਚ ਵੈਲਸ਼ ਐਜੂਕੇਸ਼ਨ ਕਲੱਬ ਬਠਿੰਡਾ ਨੇ ਅਰਜਨ ਇਨਕਲੇਵ ਕਬੱਡੀ ਕਲੱਬ ਬਠਿੰਡਾ ਨੂੰ 33-30 ਅੰਕਾਂ ਨਾਲ, ਸ਼ਹੀਦ ਦੀਪ ਸਿੱਧੂ ਕਲੱਬ ਬਠਿੰਡਾ ਨੇ ਫ਼ੈਕਟਰੀ ਆਊਟਲਿੱਟ ਭੁੱਚੋ ਨੂੰ 37-29 ਅੰਕਾਂ ਨਾਲ ਅਤੇ ਗਾਰਡਨ ਸਿਟੀ ਕਲੱਬ ਬਠਿੰਡਾ ਨੇ ਡੀਏਵੀ ਕਲੱਬ ਬਠਿੰਡਾ ਨੂੰ 41-29 ਅੰਕਾਂ ਦੇ ਅੰਤਰ ਨਾਲ ਹਰਾ ਕੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਹੈ | ਜਦਕਿ ਗੁਰੂ ਤੇਗ ਬਹਾਦਰ ਕਲੱਬ ਜਰਮਨ ਨੇ ਡੀ-9 ਅਲਕਾ ਲਾਇਨ ਕਲੱਬ ਬਠਿੰਡਾ ਨੂੰ 37-30 ਅੰਕਾਂ ਦੇ ਫ਼ਰਕ ਨਾਲ ਹਰਾਇਆ | ਇਸੇ ਤਰ੍ਹਾਂ 70 ਕਿੱਲੋ ਭਾਰ ਵਰਗ ਦੇ ਫਸਵੇਂ ਮੁਕਾਬਲਿਆਂ ਵਿਚ ਗਾਰਡਨ ਸਿਟੀ ਕਲੱਬ ਬਠਿੰਡਾ ਨੇ ਇੰਮਪਾਇਰ ਕਲੱਬ ਬਠਿੰਡਾ ਨੂੰ 34-33 ਅੰਕਾਂ ਨਾਲ ਹਰਾਇਆ | ਜਦਕਿ ਬਾਂਡੀ ਮੈਡੀਕਲ ਕਲੱਬ ਅਤੇ ਜੁਆਇੰਟ ਅੰਪਾਇਰ ਕਲੱਬ ਬਠਿੰਡਾ ਦੀਆਂ ਮੁਕਾਬਲਾ 21-21 ਅੰਕਾਂ ਨਾਲ ਬਰਾਬਰੀ 'ਤੇ ਰਿਹਾ | ਮੈਚਾਂ ਨੂੰ ਸਫਲ ਬਣਾਉਣ ਲਈ ਜਸਵਿੰਦਰ ਛਿੰਦਾ ਪੱਕਾ, ਗੁਰਸ਼ਰਨ ਗੋਲਡੀ, ਹਰਪ੍ਰੀਤ ਪੱਕਾ, ਜਸਵੀਰ ਸੇਖੂ, ਵਕੀਲਾ ਤੁੰਗਵਾਲੀ, ਫ਼ੌਜੀ ਭੈਣੀ, ਨਿੰਮਾ ਭੋਡੀਪੁਰਾ, ਹਰਬਚਨ ਜਲਾਲ, ਸੰਟੀ ਜੰਡਾਂਵਾਲਾ, ਕੁਲਵਿੰਦਰ ਮਹਿਮਾ, ਬਲਤੇਜ ਭੁੱਚੋ, ਪੀਤਾ ਕੋਟ ਸ਼ਮੀਰ, ਹਰਜੀਤ ਸਿੰਘ ਆਕਲੀਆ ਖ਼ੁਰਦ ਤੇ ਰੌਕੀ ਕੋਟ ਫੱਤਾ ਨੇ ਵਿਸ਼ੇਸ਼ ਯੋਗਦਾਨ ਦਿੱਤਾ | ਕਬੱਡੀ ਕੁਮੈਂਟੇਟਰ ਸੋਨੀ ਕੋਟਫੱਤਾ, ਕੰਤੀ ਤਾਜੋਕੇ, ਦੀਪੂ ਅਮਰਗੜ੍ਹ, ਗੱਗੂ ਗਿੱਦੜ ਨੇ ਕੁਮੈਂਟਰੀ ਰਾਹੀਂ ਮੈਚਾਂ ਵਿਚ ਰੰਗ ਬੰਨਿ੍ਹਆ |