ਚਾਉਕੇ, 20 ਜੁਲਾਈ (ਮਨਜੀਤ ਸਿੰਘ ਘੜੈਲੀ)-ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਤੇ ਸੁੱਚਿਆਰਾ ਬਣਾਉਣ ਦੇ ਮਕਸਦ ਨਾਲ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ ਬੱਲ੍ਹੋ ਤਰਫ਼ੋਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਯੂਥ ਲਾਇਬਰੇਰੀ 'ਚ ਲਗਾਈਆਂ ਜਾ ਰਹੀਆਂ ਹਨ | ਜਿੱਥੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਿਆ ਜਾ ਰਿਹਾ ਹੈ , ਉੱਥੇ ਹੀ ਬੱਚਿਆਂ ਨੂੰ ਸਮੇਂ-ਸਮੇਂ 'ਤੇ ਧਾਰਮਿਕ ਸਥਾਨਾਂ ਦੇ ਦਰਸਨ ਕਰਵਾਏ ਜਾਂਦੇ ਹਨ | ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੇ ਮੁੱਖ ਬੁਲਾਰੇ ਅਤੇ ਗੁਰਮਤਿ ਦੀ ਵਿੱਦਿਆ ਦੇਣ ਵਾਲੇ ਬਾਬਾ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਾਂਗੇ ਤਾਂ ਬੱਚੇ ਗਲਤ ਸੰਗਤ ਤੇ ਨਸ਼ਿਆਂ ਵਰਗੀਆਂ ਭੈੜੀਆਂ ਲਾਅਨਤਾਂ ਤੋਂ ਦੂਰ ਰਹਿਣਗੇ | ਉਨ੍ਹਾਂ ਕਿਹਾ ਕਿ ਸੁਸਾਇਟੀ ਨੇ ਚੰਗਾ ਉਪਰਾਲਾ ਕਰਦਿਆਂ ਇਸ ਕਾਰਜ ਦੀ ਪਿਛਲੇ ਇਕ ਸਾਲ ਤੋਂ ਮੁਹਿੰਮ ਛੇੜੀ ਹੋਈ ਹੈ | ਗੁਰਮਤਿ ਦੀਆਂ ਕਲਾਸਾਂ 'ਚ ਲੜਕੀਆਂ ਵੀ ਭਾਗ ਲੈਂਦੀਆਂ ਹਨ | ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਤੇ ਸਰਪੰਚ ਅਮਰਜੀਤ ਕੌਰ ਨੇ ਦੱਸਿਆਂ ਕਿ ਬੱਚਿਆਂ ਦੇ ਟੈੱਸਟ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ | ਇਸ ਤੋਂ ਇਲਾਵਾ ਗੱਤਕਾ, ਲੰਬੇ ਕੇਸ ਮੁਕਾਬਲਾ, ਸੰੁਦਰ ਲਿਖਾਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਪ੍ਰੋਜੈਕਟਰ ਰਾਹੀ ਬੱਚਿਆਂ ਨੂੰ ਧਾਰਮਿਕ ਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆਂ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ | ਇਹ ਸਾਰੇ ਕਾਰਜਾਂ ਦਾ ਬੀੜਾ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਨੇ ਚੁੱਕਿਆ ਹੋਇਆ ਹੈ | ਸੁਸਾਇਟੀ ਦੇ ਸਰਪ੍ਰਸਤ ਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਤੇ ਵਿੱਦਿਆ ਦੇਣ ਨਾਲ ਹੀ ਸਮਾਜ 'ਚ ਸੁਧਾਰ ਆਵੇਗਾ ਅਤੇ ਚੰਗੇ ਇਨਸਾਨ ਬਣਨ 'ਤੇ ਚੰਗਾ ਜੀਵਨ ਬਤੀਤ ਕਰਨ ਦੀ ਜਾਂਚ ਆਵੇਗੀ | ਸੁਸਾਇਟੀ