22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਰਿਜ਼ਰਵ ਬੈਂਕ ਚੰਡੀਗੜ੍ਹ 'ਚ ਮੌਕ ਡਰਿੱਲ <br/>

ਚੰਡੀਗੜ੍ਹ ਸਥਿਤ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਖੇ ਬੰਬ ਖੋਜ ਦਸਤੇ ਦੇ ਮਾਹਿਰ ਸ਼ੱਕੀ ਵਸਤੂ ਨੂੰ ਲਿਜਾਂਦੇ ਹੋਏ | (ਸੱਜੇ) ਚੰਡੀਗੜ੍ਹ ਸਥਿਤ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਖੇ ਤਲਾਸ਼ੀ ਲੈਂਦੀ ਹੋਈ ਡਾਗ ਸਕੁਐਡ ਦੀ ਟੀਮ | ਤਸਵੀਰਾਂ : ਕਮਲਜੀਤ ਸਿੰਘ <br/> 21-11-2025
ਚੰਡੀਗੜ੍ਹ, 20 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਰਿਜ਼ਰਵ ਬੈਂਕ ਆਫ਼ ਇੰਡੀਆ, ਸੈਕਟਰ–17 'ਚ ਵੱਡੇ ਪੱਧਰ 'ਤੇ ਮੌਕ ਡਰਿੱਲ ਕੀਤੀ ਗਈ | ਇਹ ਡਰਿੱਲ ਯੂ. ਟੀ. ਚੰਡੀਗੜ੍ਹ ਦੀ ਸੁਰੱਖਿਆ ਸਥਿਤੀ ਤੇ ਦਿੱਲੀ ਰੈੱਡ ਫੋਰਟ 'ਚ ਹਾਲ ਹੀ ਵਿਚ ਹੋਏ ਬੰਬ ਧਮਾਕੇ ਨੂੰ ਧਿਆਨ 'ਚ ਰੱਖਦੇ ਹੋਏ ਕੀਤੀ ਗਈ | ਇਸ ਮੌਕੇ ਚੰਡੀਗੜ੍ਹ ਪੁਲਿਸ ਦੀਆਂ ਵੱਖ–ਵੱਖ ਯੂਨਿਟਾਂ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ ਨੇ ਵੀ ਚੁਸਤੀ ਨਾਲ ਹਿੱਸਾ ਲਿਆ | ਇਹ ਅਭਿਆਸ ਚੰਡੀਗੜ੍ਹ ਪੁਲਿਸ ਦੇ ਆਪੇ੍ਰਸ਼ਨ ਸੈੱਲ ਦੇ ਡੀ. ਐੱਸ. ਪੀ. ਵਿਕਾਸ ਦੇਖ ਰੇਖ ਹੇਠ ਕੀਤਾ | ਜਿਸ ਦੌਰਾਨ ਰਿਜ਼ਰਵ ਬੈਂਕ ਦੇ ਇਲਾਕੇ ਨੂੰ ਕਮਾਂਡੋਜ਼ ਵਲੋਂ ਤੁਰੰਤ ਘੇਰਿਆ ਗਿਆ ਤੇ ਅੰਦਰ ਮੌਜੂਦ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ | ਇਸ ਤੋਂ ਬਾਅਦ ਆਪੇ੍ਰਸ਼ਨ ਸੈੱਲ ਦੀਆਂ ਹਿੱਟ ਟੀਮਾਂ, ਬੰਬ ਖੋਜ ਦਸਤੇ ਤੇ ਡਾਗ ਸਕੂਐਡ ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ | ਜਾਂਚ ਦੌਰਾਨ ਬੈਂਕ ਦੇ ਪਾਰਕਿੰਗ ਖੇਤਰ 'ਚ ਖੜ੍ਹੀ ਇਕ ਥਾਰ ਰੌਕਸ ਕਾਰ ਦੇ ਪਿੱਛੇ ਡਮੀ ਬੰਬ ਸਫਲਤਾਪੂਰਵਕ ਟਰੇਸ ਕੀਤਾ | ਮੌਕੇ 'ਤੇ ਆਪੇ੍ਰਸ਼ਨ ਸੈੱਲ ਦੀਆਂ ਕਵਿੱਕ ਰਿਏਕਸ਼ਨ ਟੀਮਾਂ, ਪੀ. ਸੀ. ਆਰ. ਵਾਹਨ, ਜੀ. ਐੱਮ. ਐਸ. ਐਚ. ਸੈਕਟਰ–16 ਤੋਂ ਐਂਬੂਲੈਂਸ, ਪੁਲਿਸ ਹਸਪਤਾਲ ਸੈਕਟਰ–26 ਦੀ ਐਂਬੂਲੈਂਸ, ਡਾਇਲ–112, ਫਾਇਰ ਬਿ੍ਗੇਡ, ਸਿਵਲ ਡਿਫੈਂਸ ਟੀਮ, ਮੋਬਾਈਲ ਫੋਰੈਂਸਿਕ ਟੀਮ, ਡਿਸਟਿ੍ਕਟ ਕ੍ਰਾਈਮ ਸੈੱਲ ਤੇ ਸਥਾਨਕ ਸੈਕਟਰ–17 ਦੀ ਪੁਲੀਸ ਤੁਰੰਤ ਪਹੁੰਚ ਗਈ | ਡੰਮੀ ਬੰਬ ਮਿਲਣ ਤੋਂ ਬਾਅਦ ਇਸ ਨੂੰ ਰੇਤ ਨਾਲ ਇਕ ਟਰੱਕ 'ਚ ਰੱਖ ਕੇ ਪਾਇਲਟ ਤੇ ਐਸਕੋਰਟ ਪੀ. ਸੀ. ਆਰ. ਵਾਹਨਾਂ ਦੀ ਸੁਰੱਖਿਆ ਹੇਠ ਪੁਲੀਸ ਲਾਈਨਜ਼ ਸੈਕਟਰ–26 ਦੇ ਖੁੱਲ੍ਹੇ ਮੈਦਾਨ 'ਚ ਲਿਜਾਇਆ ਗਿਆ, ਜਿਥੇ ਇਸ ਨੂੰ ਨਸ਼ਟ ਕੀਤਾ ਗਿਆ | ਇਸ ਤੋਂ ਇਲਾਵਾ ਰਿਜ਼ਰਵ ਬੈਂਕ ਦੇ ਪੂਰੇ ਇਲਾਕੇ ਦੀ ਵੀ ਹਿੱਟ ਟੀਮਾਂ, ਡਾਗ ਸਕਵਾਡ ਤੇ ਬੰਬ ਸਕਵਾਡ ਵਲੋਂ ਦੁਬਾਰਾ ਵਿਸਥਾਰਪੂਰਵਕ ਤਲਾਸ਼ੀ ਲਈ ਗਈ, ਪਰ ਹੋਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ | ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੌਕ ਡਰਿੱਲ ਨਿਯਮਿਤ ਤੌਰ 'ਤੇ ਕਰਵਾਏ ਜਾਂਦੇ ਹਨ ਤਾਂ ਜੋ ਐਮਰਜੈਂਸੀ ਸਥਿਤੀਆਂ 'ਚ ਸਾਰੀਆਂ ਏਜੰਸੀਆਂ ਦਾ ਆਪਸੀ ਤਾਲਮੇਲ, ਤਿਆਰੀ ਤੇ ਤੇਜ਼ ਕਾਰਵਾਈ ਸਮੇਂ–ਸਿਰ ਪਰਖੀ ਜਾ ਸਕੇ |

ਪਿਛਲੀ ਖ਼ਬਰ ਆਈ. ਆਈ. ਪੀ.-ਆਈ. ਪੀ. ਐਸ. ਸੀ. ਓ. ਐਨ. 2025 ਦੀ ਪੰਜਾਬ ਯੂਨੀਵਰਸਿਟੀ 'ਚ ਹੋਈ ਸ਼ੁਰੂਆਤ <br/> ਅਗਲੀ ਖ਼ਬਰ ਟੋਯੋਟਾ ਡੀਲਰਸ਼ਿਪ ਦੇ ਨਾਂਅ 'ਤੇ 54 ਲੱਖ ਦੀ ਆਨਲਾਈਨ ਠੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।