22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਆਈ. ਆਈ. ਪੀ.-ਆਈ. ਪੀ. ਐਸ. ਸੀ. ਓ. ਐਨ. 2025 ਦੀ ਪੰਜਾਬ ਯੂਨੀਵਰਸਿਟੀ 'ਚ ਹੋਈ ਸ਼ੁਰੂਆਤ <br/>

ਅਜੀਤ ਡੈਸਕ 21-11-2025
ਚੰਡੀਗੜ੍ਹ, 20 ਨਵੰਬਰ (ਮਾਰਕੰਡਾ)-ਇੰਡੀਅਨ ਫਾਰਮਾਕੋਲੋਜੀਕਲ ਸੁਸਾਇਟੀ (ਆਈ. ਆਈ. ਪੀ.-ਆਈ. ਪੀ. ਐਸ. ਸੀ. ਓ. ਐਨ. 2025) ਦੀ 55ਵੀਂ ਸਾਲਾਨਾ ਕਾਨਫ਼ਰੰਸ ਪੰਜਾਬ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ | ਸੈਂਟਰ ਫ਼ਾਰ ਦ ਐਡਵਾਂਸਮੈਂਟ ਆਫ਼ ਮੈਡੀਸਨ ਕੈਨੇਡਾ ਦੇ ਪ੍ਰਸਿੱਧ ਪ੍ਰੋ. ਡਾ. ਨਰੰਜਨ ਐਸ. ਢੱਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੌਲੀਕਲੋਨਲ ਐਂਟੀਬਾਡੀਜ਼ ਦੇ ਲਾਭਕਾਰੀ ਪ੍ਰਭਾਵਾਂ 'ਤੇ ਪੂਰਨ ਭਾਸ਼ਨ ਦਿੱਤਾ | ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਅਤੇ ਡੀਨ ਯੂਨੀਵਰਸਿਟੀ ਇੰਸਟਰਕਸ਼ਨ ਪ੍ਰੋ. ਯੋਗਨਾ ਰਾਵਤ ਨੇ ਸਾਰਿਆਂ ਨੂੰ ਉੱਤਮਤਾ ਤੇ ਸਹਿਯੋਗੀ ਵਿਕਾਸ ਲਈ ਯਤਨ ਕਰਨ ਲਈ ਉਤਸ਼ਾਹਿਤ ਕੀਤਾ | ਉਦਘਾਟਨ ਦਾ ਮੁੱਖ ਵਿਸ਼ਾ ਡਾ. ਐਸ. ਕੇ. ਕੁਲਕਰਨੀ ਪ੍ਰੋਫੈਸਰ ਐਮਰੀਟਸ ਪੰਜਾਬ ਯੂਨੀਵਰਸਿਟੀ ਨੂੰ ਨਿਊਰੋਸਾਈਕੋਫਾਰਮਾਕੋਲੋਜੀ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ | ਫਾਰਮਾ ਰਤਨ ਪੁਰਸਕਾਰ ਪ੍ਰੋ. ਪੀ. ਐਲ. ਸ਼ਰਮਾ, ਪ੍ਰੋ. ਵਾਈ. ਕੇ. ਗੁਪਤਾ ਤੇ ਮਰਹੂਮ ਪ੍ਰੋ. ਮਨਜੀਤ ਸਿੰਘ ਨੂੰ ਫਾਰਮਾਕੋਲੋਜੀਕਲ ਸਾਇੰਸਜ਼ ਵਿਚ ਉਨ੍ਹਾਂ ਦੇ ਸਥਾਈ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ. ਨਿਰਮਲ, ਪ੍ਰੋ. ਯਾਦਵ ਤੇ ਪ੍ਰੋ. ਸਈਦ ਨੂੰ ਆਈ. ਪੀ. ਐਸ. ਫੈਲੋ ਵਜੋਂ ਸਨਮਾਨਿਤ ਕੀਤਾ | ਪਹਿਲੇ ਦਿਨ ਵਰਕਸ਼ਾਪਾਂ, ਭਾਸ਼ਨਾਂ, ਪਲੈਨਰੀ ਲੈਕਚਰਾਂ, ਪੋਸਟਰ ਸੈਸ਼ਨਾਂ ਤੇ ਉਦਯੋਗ ਪ੍ਰਦਰਸ਼ਨੀਆਂ ਦੀ ਵਿਸ਼ੇਸ਼ਤਾ ਵਾਲੇ ਇਕ ਵਿਆਪਕ ਪ੍ਰੋਗਰਾਮ ਦੀ ਪੇਸ਼ਕਸ਼ ਕਰਕੇ ਫਾਰਮਾਕੋਲੋਜੀਕਲ ਵਿਗਿਆਨ 'ਚ ਭਵਿੱਖ ਦੇ ਨੇਤਾਵਾਂ ਤੇ ਨਵੀਨਤਾਕਾਰਾਂ ਨੂੰ ਪਾਲਣ-ਪੋਸ਼ਣ 'ਤੇ ਕੇਂਦਿ੍ਤ ਕੀਤਾ | ਆਈ. ਪੀ. ਸੀ-ਆਈਪਸਕਾਨ 2025 ਦੇ ਪਹਿਲੇ ਦਿਨ ਵਿਚ ਮੌਖਿਕ ਤੇ ਪੋਸਟਰ ਸੈਸ਼ਨ, ਵਿਸ਼ੇਸ਼ ਭਾਸ਼ਣ, ਪਲੈਨਰੀ ਲੈਕਚਰ, ਸੱਦਾ ਦਿੱਤੇ ਗਏ ਭਾਸ਼ਣ, ਸਿੰਪੋਜ਼ੀਆ ਤੇ ਗਲੋਬਲ ਨੈੱਟਵਰਕਿੰਗ ਮੌਕੇ ਸ਼ਾਮਿਲ ਸਨ | ਉਭਰ ਰਹੇ ਟੂਲਸ ਤੇ ਤਕਨਾਲੋਜੀਆਂ, ਜਾਨਵਰਾਂ ਦੀ ਜਾਂਚ ਦੇ ਵਿਕਲਪਾਂ 'ਤੇ ਇਕ ਪ੍ਰੀ-ਕਾਨਫਰੰਸ ਵਰਕਸ਼ਾਪ ਲਗਾਈ ਗਈ | ਭਾਗੀਦਾਰਾਂ ਨੇ ਪ੍ਰਦਰਸ਼ਨੀ ਮੈਦਾਨ 'ਚ ਵੱਖ-ਵੱਖ ਪੋਸਟਰ ਸੈਸ਼ਨਾਂ 'ਚ 500 ਤੋਂ ਵੱਧ ਪੋਸਟਰ ਪ੍ਰਦਰਸ਼ਿਤ ਕੀਤੇ | ਉਦਯੋਗ ਐਕਸਪੋ ਪ੍ਰਦਰਸ਼ਨੀ ਵਿਚ 20 ਤੋਂ ਵੱਧ ਪ੍ਰਦਰਸ਼ਕਾਂ ਤੋਂ ਫਾਰਮਾਸਿਊਟੀਕਲ ਉਤਪਾਦਾਂ, ਮੈਡੀਕਲ ਉਪਕਰਨਾਂ ਅਤੇ ਕਲੀਨਿਕਲ ਸੇਵਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਉਦਯੋਗ-ਅਕਾਦਮਿਕ ਭਾਈਵਾਲੀ ਤੇ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਸਨ | ਕਾਨਫ਼ਰੰਸ 'ਚ ਆਨਲਾਈਨ ਮਾਹਿਰ ਸੈਸ਼ਨ, ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ |

ਪਿਛਲੀ ਖ਼ਬਰ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਰਿਜ਼ਰਵ ਬੈਂਕ ਚੰਡੀਗੜ੍ਹ 'ਚ ਮੌਕ ਡਰਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।