22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿੰਗ ਵਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ’ਤੇ ਐੱਸ.ਡੀ.ਐੱਮ. ਨੂੰ ਦਿੱਤਾ ਮੰਗ-ਪੱਤਰ

ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਕਮੇਟੀ ਦੇ ਓ. ਬੀ.

ਕਾਂਗਰਸ ਕਮੇਟੀ ਦੇ ਓ.ਬੀ.ਸੀ. ਦੇ ਅਹੁਦੇਦਾਰ ਐੱਸ.ਡੀ.ਐੱਮ. ਖਰੜ ਦੇ ਰੀਡਰ ਪ੍ਰਦੀਪ ਕੁਮਾਰ ਨੂੰ ਮੰਗ-ਪੱਤਰ ਦਿੰਦੇ ਹੋਏ। ਤਸਵੀਰ: ਗੁਰਮੁੱਖ ਸਿੰਘ ਮਾਨ 22-09-2026
ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿੰਗ ਜ਼ਿਲਾ ਕੋਆਰਡੀਨੇਟਰ ਹਰਨੇਕ ਸਿੰਘ ਤਕੀਪੁਰ ਦੀ ਅਗਵਾਈ ਵਿਚ ਆਉਣ ਵਾਲੀ ਜਾਤੀ ਜਨਗਣਨਾ ਨੂੰ ਵਿਗਿਆਨਕ, ਸਹੀ, ਪਾਰਦਰਸ਼ੀ ਅਤੇ ਨੀਤੀ-ਨਿਰਮਾਣ ਲਈ ਉਪਯੋਗ ਬਣਾਉਣ ਸੰਬੰਧੀ ਮਹੱਤਵਪੂਰਨ ਮੰਗਾਂ ਅਤੇ ਸੁਝਾਅ ਰੱਖੇ ਸੰਬੰਧੀ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਤੇ ਐੱਸ.ਡੀ.ਐੱਮ ਖਰੜ ਨੂੰ ਮੰਗ ਪੱਤਰ ਸੌਪਿਆ ਗਿਆ। ਮੰਗ ਪੱਤਰ ਵਿਚ ਖਾਸ ਤੌਰ ’ਤੇ ਓ. ਬੀ. ਸੀ. ਲਈ ਇਕ ਵੱਖਰੀ ਅਤੇ ਸਪੱਸ਼ਟ ਸ਼੍ਰੇਣੀ, ਹਰੇਕ ਮਾਨਤਾ ਪ੍ਰਾਪਤ ਜਾਤੀ ਤੇ ਭਾਈਚਾਰੇ ਲਈ ਵਿਲੱਖਣ ਵਿਗਿਆਨਕ ਜਾਤੀ ਕੋਡ ਅਤੇ ਸੂਬਾ-ਵਾਰ ਮਿਆਰੀਕ੍ਰਿਤ ਜਾਤੀ ਮਾਸਟਰ ਲਿਸਟਾਂ ਤਿਆਰ ਕਰਨ ਦੀ ਮੰਗ ਕੀਤੀ ਗਈ । ਇਸ ਦੇ ਨਾਲ ਹੀ ਵੱਖ-ਵੱਖ ਜਾਤੀਆਂ ਅਤੇ ਭਾਈਚਾਰਿਆਂ ਦੇ ਸਮਾਨਾਰਥੀ ਨਾਮਾਂ, ਖੇਤਰੀ ਨਾਮਾਂ, ਉਚਾਰਨ ਅਤੇ ਸਪੈਲਿੰਗ ਵਿਚ ਅੰਤਰ ਨੂੰ ਵਿਗਿਆਨਕ ਤਰੀਕੇ ਨਾਲ ਵੈਰੀਫਾਈ ਕਰਕੇ ਇਕੋ ਭਾਈਚਾਰੇ ਨਾਲ ਸਹੀ ਢੰਗ ਨਾਲ ਮੈਪ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਇਕੋ ਭਾਈਚਾਰੇ ਦੀ ਆਬਾਦੀ ਵੱਖ-ਵੱਖ ਨਾਮਾਂ ਹੇਠ ਵੰਡ ਕੇ ਦਰਜ ਨਾ ਹੋਵੇ। ਜੇਕਰ ਕੋਈ ਜਾਤੀ ਜਾਂ ਭਾਈਚਾਰਾ ਮਾਸਟਰ ਲਿਸਟ ਵਿਚ ਮੌਜੂਦ ਨਾ ਹੋਵੇ ਤਾਂ ਉਸ ਨੂੰ ਦਰਜ ਕਰਨ ਅਤੇ ਮਾਹਿਰਾਂ ਰਾਹੀਂ ਵੈਰੀਫਿਕੇਸ਼ਨ ਕਰਨ ਦੀ ਵਿਵਸਥਾ ਵੀ ਹੋਵੇ। ਇਸ ਤੋਂ ਇਲਾਵਾ ਜਾਤੀ ਜਨਗਣਨਾ ਦੀ ਵਿਧੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਮਾਜ ਸ਼ਾਸਤਰੀਆਂ,ਐਂਥਰੋਪੋਲੋਜਿਸਟਾਂ, ਜਨਸੰਖਿਆ ਵਿਗਿਆਨੀਆਂ, ਅੰਕੜਾ ਮਾਹਿਰਾਂ, ਜਨਗਣਨਾ ਅਤੇ ਡਾਟਾ ਮੈਨੇਜਮੈਂਟ ਮਾਹਿਰਾਂ ਅਤੇ ਸਮਾਜਿਕ ਨਿਆਂ ਨਾਲ ਸੰਬੰਧਿਤ ਮਾਹਿਰਾਂ ਦੀ ਇਕ ਰਾਸ਼ਟਰੀ ਪੱਧਰੀ ਮਾਹਿਰ ਕਮੇਟੀ ਬਣਾਉਣ ਦੀ ਮੰਗ ਵੀ ਰੱਖੀ ਗਈ। ਸਹੀ ਜਾਤੀ ਡਾਟਾ ਸਿੱਖਿਆ, ਰੋਜ਼ਗਾਰ, ਆਰਥਿਕ ਸਥਿਤੀ, ਸਰਕਾਰੀ ਭਲਾਈ ਯੋਜਨਾਵਾਂ, ਪ੍ਰਤੀਨਿਧਤਾ ਅਤੇ ਸਮਾਜਿਕ ਵਿਕਾਸ ਨਾਲ ਜੁੜੀਆਂ ਨੀਤੀਆਂ ਲਈ ਮਹੱਤਵਪੂਰਨ ਆਧਾਰ ਬਣ ਸਕਦਾ ਹੈ। ਇਸ ਲਈ ਜਾਤੀ ਜਨਗਣਨਾ ਵਿਚ ਡਾਟਾ ਇਕੱਠਾ ਕਰਨ ਦੇ ਨਾਲ-ਨਾਲ ਉਸ ਦੀ ਸਹੀ ਮਿਆਰੀਕਰਨ, ਵੈਰੀਫਿਕੇਸ਼ਨ ਅਤੇ ਵਿਗਿਆਨਕ ਵਰਗੀਕਰਨ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ। ਮੰਗ ਪੱਤਰ ਰਾਹੀਂ ਮਾਣਯੋਗ ਰਾਸ਼ਟਰਪਤੀ ਤੋਂ ਇਸ ਰਾਸ਼ਟਰੀ ਮਹੱਤਤਾ ਦੇ ਮਾਮਲੇ ਵਿਚ ਯੋਗ ਦਖ਼ਲਅੰਦਾਜ਼ੀ ਕਰਦਿਆਂ ਕੇਂਦਰ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਉਪਰੋਕਤ ਸੁਝਾਵਾਂ ’ਤੇ ਵਿਚਾਰ ਕਰਨ ਲਈ ਉੱਚਿਤ ਦਿਸ਼ਾ-ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਮਨਜੀਤ ਕੌਰ, ਸੋਨੂੰ ਸਟੇਟ ਆਫਿਸ ਇੰਚਾਰਜ ਸੋਸ਼ਲ ਮੀਡੀਆ, ਨਰਿੰਦਰ ਸਿੰਘ ਨੋਨੂੰ ਜ਼ਿਲ੍ਹਾ ਉਪ ਪ੍ਰਧਾਨ ਓ.ਬੀ.ਸੀ.ਸੈੱਲ ਮੋਹਾਲੀ, ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਸੈਣੀ ਸਮਾਜ ਮੁਹਾਲੀ, ਬਾਬੂ ਸਿੰਘ ਪਮੌਰ ਸਾਬਕਾ ਸਿਟੀ ਪ੍ਰਧਾਨ ਖਰੜ, ਮੰਗਤ ਖਾਨ ਸਟੇਟ ਪ੍ਰਧਾਨ ਪੰਜਾਬ ਰੋਡਵੇਜ਼,ਸਤਨਾਮ ਸਿੰਘ ਸੈਣੀ ਬਲਾਕ ਪ੍ਰਧਾਨ ਖਰੜ, ਮਦਨ ਸਿੰਘ ਸਾਬਕਾ ਬਲਾਕ ਪ੍ਰਧਾਨ ਮਾਜਰੀ, ਗੁਰਿੰਦਰ ਸਿੰਘ ਕੈਰੋਂ, ਮੋਨਿਕਾ ਠਾਕੁਰ, ਬਾਬਾ ਰਾਮ ਸਿੰਘ ਰਵਿੰਦਰ ਸਿੰਘ ਸਿਆਲਬਾ, ਜਗਦੀਤ ਸਿੰਘ ਸੈਣੀ ਮਾਜਰੀ, ਗੁਰਮੀਤ ਸਿੰਘ ਸਮੇਤ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਕਰਨਾਟਕ ਵਿਧਾਨ ਸਭਾ, ਕੌਂਸਲ ਵਿਚ 2 ਅੰਤਰਿਆਂ ਬਾਅਦ ਵੰਦੇ ਮਾਤਰਮ ਸਮਾਪਤ; ਭਾਜਪਾ ਵਿਧਾਇਕਾਂ ਨੇ ਪੂਰਾ ਸੰਸਕਰਣ ਗਾਇਆ ਅਗਲੀ ਖ਼ਬਰ ਕ੍ਰੌਂਪਟਨ ਆਪਣੀ ਨਵੀਂ ਵਾਲਸਮਾਈਲ ਆਊਟਡੋਰ ਡੇਕੋ ਵਾਲ ਲਾਈਟ ਰੇਂਜ ਦੇ ਨਾਲ ਸਟਾਈਲ ਅਤੇ ਟਿਕਾਊਪਨ ਬਾਹਰ ਲਿਆਉਂਦਾ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।