ਚੰਡੀਗੜ੍ਹ, 19 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਜਥੇਬੰਦੀਆਂ ਦੁਆਰਾ ਉਪ ਕੁਲਪਤੀ ਦੇ ਦਫ਼ਤਰ ਅੱਗੇ ਪਿਛਲੇ 18 ਦਿਨਾਂ ਤੋਂ ਸੈਨੇਟ ਦੀ ਬਹਾਲੀ ਲਈ ਚੋਣਾ ਕਰਵਾਉਣ ਸਬੰਧੀ ਧਰਨਾ ਲਗਾਤਾਰ ਜਾਰੀ ਹੈ | ਪਿਛਲੇ ਦਿਨੀਂ ਵਿਦਿਆਰਥੀ ਸੰਗਠਨਾਂ ਨੇ 20 ਤਾਰੀਕ ਨੂੰ ਜਮਹੂਰੀ, ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਕਿਸਾਨ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕਰਨ ਦਾ ਐਲਾਨ ਕੀਤਾ ਸੀ | ਜਿਸ ਰਾਹੀਂ ਕੇਂਦਰ ਸਰਕਾਰ ਨੂੰ 10 ਤਾਰੀਕ ਤੋਂ ਵੱਡੀ ਕਾਲ ਦੇਣ ਬਾਰੇ ਵਿਚਾਰ ਕਰਨਗੇ | ਇਸ ਤੋਂ ਬਿਨਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿਚ ਕਈ ਰਾਜਨੀਤਕ ਆਗੂਆਂ ਨੇ ਵਿਦਿਆਰਥੀਆ ਦੇ ਸਮਰਥਨ ਲਈ ਪਹੰੁਚੇ ਸਨ | ਜਿਨ੍ਹਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਇਮਾਨ ਸਿੰਘ ਮਾਨ ਪੁੱਤਰ ਸਿਮਰਨਜੀਤ ਸਿੰਘ ਮਾਨ ਵਿਦਿਆਰਥੀਆ ਦਾ ਸਮਰਥਨ ਕਰਨ ਲਈ ਪੁੱਜੇ | ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਮਝਾਇਆ ਕਿ ਸੈਨੇਟ ਚੋਣਾ ਦੀ ਬਹਾਲੀ ਲਈ ਉੱਚ ਪੱਧਰੀ ਕਦਮ ਚੁੱਕਣ | ਉਸ ਤੋਂ ਬਾਅਦ ਯਾਦਵਿੰਦਰ ਸਿੰਘ ਬੰਨੀ ਕੰਗ ਸਾਬਕਾ ਚੇਅਰਮੈਨ ਪੰਜਾਬ ਇੰਨਫੋਟੈਕ ਵਿਦਿਆਰਥੀਆ ਦੇ ਸਮਰਥਨ ਕਰਨ ਲਈ ਪਹੰੁਚੇ |