ਪੰਜਾਬ ਯੂਨੀਵਰਸਿਟੀ ਕਿਊ.ਐਸ. ਵਰਲਡ ਯੂਨੀਵਰਸਿਟੀ ਸਸਟੇਨੇਬਿਲਟੀ ਭਾਰਤੀ ਰੈਂਕਿੰਗ 'ਚ 16ਵੇਂ ਸਥਾਨ 'ਤੇ ਰਹੀ ਕਾਬਜ਼ <br/>
ਅਜੀਤ ਡੈਸਕ
20-11-2025
ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਸਾਲ 2026 ਵਿਚ ਪੰਜਾਬ ਯੂਨੀਵਰਸਿਟੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਜਾਬੰਦੀਆਂ ਦੇ ਸਾਰੇ ਮਾਪਦੰਡਾਂ ਵਿਚ ਮਹੱਤਵਪੂਰਨ ਸੁਧਾਰ ਕੀਤਾ ਹੈ | ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ) 2025 ਦੇ ਤਹਿਤ, ਪੀ.ਯੂ. ਨੇ ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਸਾਲ 2024 ਵਿਚ 5ਵੇਂ ਸਥਾਨ ਤੇ ਮੌਜੂਦ ਸੀ | ਐਨ.ਆਈ.ਆਰ.ਐਫ ਫਾਰਮੇਸੀ ਸ਼੍ਰੇਣੀ ਵਿਚ ਪੀ.ਯੂ. ਸੱਤਵੇਂ ਤੋਂ ਤੀਜੇ ਸਥਾਨ ਤੇ ਆਈ ਹੈ | ਇਸੇ ਸਾਲ ਇੰਜੀਨੀਅਰਿੰਗ ਸ਼੍ਰੇਣੀ ਵਿਚ 93ਵੇਂ ਸਥਾਨ ਤੇ ਦੁਬਾਰਾ ਸ਼ਾਮਲ ਹੋਈ ਹੈ | ਵਿਸ਼ਵ ਪੱਧਰ ਤੇ ਪੀ.ਯੂ. ਨੇ ਕਿਊ.ਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿਚ 10011200 ਬੈਂਡ ਤੋਂ 901950 ਬੈਂਡ ਤੱਕ ਦਾ ਸੁਧਾਰ ਪ੍ਰਾਪਤ ਕੀਤਾ ਹੈ | ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿਚ ਆਪਣੀ ਸਥਿਤੀ 601800 ਬੈਂਡ ਵਿਚ ਬਣਾਈ ਰੱਖੀ ਹੈ | ਇਹ ਪ੍ਰਾਪਤੀਆਂ ਸਾਡੇ ਫੈਕਲਟੀ, ਸਟਾਫ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੇ ਸਥਿਰਤਾ ਨੂੰ ਰਣਨੀਤਕ ਤਰਜੀਹ ਵਜੋਂ ਅਪਣਾਉਣ ਵਾਲੇ ਸਮੂਹਿਕ ਯਤਨਾਂ ਨੂੰ ਉਜਾਗਰ ਕਰਦੀਆਂ ਹਨ |