ਨੂਰਪੁਰ ਬੇਦੀ, 20 ਜੁਲਾਈ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਰਬਾਰਾ ਸਿੰਘ ਬਾਲਾ ਹੀਰਪੁਰ ਨੂੰ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ 'ਤੇ ਅੱਜ ਇਲਾਕੇ ਦੇ ਪਿੰਡ ਮੁਕਾਰੀ ਵਿਖੇ ਪਿੰਡ ਵਾਸੀਆਂ ਨੇ ਜਥੇਦਾਰ ਬਾਲਾ ਦਾ ਸਨਮਾਨ ਕੀਤਾ | ਇਸ ਮੌਕੇ ਪਿੰਡ ਵਾਸੀਆਂ ਨੇ ਸ.ਬਾਲਾ ਦੀ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਦਰਬਾਰਾ ਸਿੰਘ ਬਾਲਾ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ਤੇ ਪਾਰਟੀ ਇਲਾਕੇ ਤੇ ਜ਼ਿਲ੍ਹੇ ਵਿਚ ਹੋਰ ਮਜਬੂਤ ਹੋਵੇਗੀ |ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਬਾਲਾ ਨੇ ਪਿੰਡ ਵਾਸੀਆਂ ਦਾ ਸਨਮਾਨ ਦੇਣ ਲਈ ਧੰਨਵਾਦ ਕੀਤਾ ਅਤੇ ਪਾਰਟੀ ਦੀ ਮਜਬੂਤੀ ਲਈ ਹਰ ਤਰ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ |ਉਹਨਾਂ ਕਿਹਾ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਇਕੋ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ | ਇਸ ਲਈ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦੀ ਮਜਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣਾ ਚਾਹੀਦਾ ਹੈ | ਇਸ ਮੌਕੇ ਬਲਵੀਰ ਸਿੰਘ ਮੁਕਾਰੀ, ਠੇਕੇਦਾਰ ਕੁਲਵੀਰ ਸਿੰਘ ਅਸਮਾਨਪੁਰ, ਸਤਨਾਮ ਸਿੰਘ ਝੱਜ, ਭਾਰਤ ਭੂਸ਼ਣ ਹੈਪੀ, ਹੁਸਨ ਚੰਦ ਮਠਾਣ, ਜਸਵਿੰਦਰ ਸਿੰਘ ਬੱਬੀ ਮਵਾ, ਹਰੀਰਾਮ ਭਗਤ, ਪਰਮਜੀਤ ਸਿੰਘ ਮੁਕਾਰੀ, ਜਤਿੰਦਰ ਕੁਮਾਰ ਪੰਚ, ਰਜਿੰਦਰ ਕੁਮਾਰ ਪੰਚ, ਭਾਈ ਦਿਆਲ ਸਿੰਘ, ਗੁਰਬਚਨ ਸਿੰਘ, ਦਰਸ਼ਨ ਸਿੰਘ, ਅਮਰ ਕੌਰ, ਹਰਨੇਕ ਸਿੰਘ, ਅਵਤਾਰ ਸਿੰਘ ਤਾਰੂ ਅਤੇ ਰਾਮਨਾਥ ਸਮੇਤ ਹੋਰ ਵੀ ਹਾਜ਼ਰ ਸਨ |