ਕਾਹਨਪੁਰ ਖੂਹੀ, 20 ਜੁਲਾਈ (ਗੁਰਬੀਰ ਸਿੰਘ ਵਾਲੀਆ):- ਸ਼੍ਰੀ ਗੁਰੂ ਰਾਮਦਾਸ ਸਮਾਜ ਸੇਵਾ ਸੁਸਾਇਟੀ ਵਲੋਂ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਦੀ ਸਹੂਲਤ ਲਈ ਚਲਾਈ ਜਾਂਦੀ ਮੁਫ਼ਤ ਬੱਸ ਸੇਵਾ ਲਈ, ਅੱਜ ਨੇੜ੍ਹਲੇ ਪਿੰਡ ਗੋਚਰ ਵਿਖੇ ਪਿੰਡ ਦੀ ਸਮੂਹ ਸੰਗਤ ਵਲੋਂ ਇਕੱਤਰ ਕੀਤੀ 44670 ਰੁਪਏ ਦੀ ਦਾਨ ਰਾਸ਼ੀ ਸੰਸਥਾ ਦੇ ਪ੍ਰਧਾਨ ਮੱਖਣ ਸਿੰਘ ਬੈਂਸ ਨੂੰ ਭੇਟ ਕੀਤੀ | ਸੰਸਥਾ ਦੇ ਪ੍ਰਧਾਨ ਮੱਖਣ ਸਿੰਘ ਬੈਂਸ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸੁਰਜੀਤ ਸਿੰਘ, ਨੰਬਰਦਾਰ ਈਸ਼ਵਰ ਦਾਸ, ਗੁਰਮੀਤ ਸਿੰਘ, ਪਰਮਜੀਤ ਸਿੰਘ ਸਿੱਧੂ, ਕੇਸ਼ਵ ਕੁਮਾਰ, ਸਾਬਕਾ ਸਰਪੰਚ ਹਰੀ ਚੰਦ, ਡਾ: ਸੰਤੋਖ ਸਿੰਘ, ਬਹਾਦਰ ਸਿੰਘ ਸ਼ੌਕੀ, ਗੁਰਨੈਬ ਸਿੰਘ ਠੇਕੇਦਾਰ, ਰਾਜਪਾਲ ਪੀ. ਏ., ਗੁਰਦੀਪ ਸਿੰਘ ਦੀਪੂ, ਸਤਨਾਮ, ਸੁਖਦੇਵ ਬੀ.ਐੱਸ.ਐੱਫ., ਜਸਵਿੰਦਰ ਭੰਨੂਹਾਂ, ਵਰਿਆਮ ਸਿੰਘ ਚੰਦਪੁਰ ਬੇਲਾ ਆਦਿ ਹਾਜਰ ਸਨ |