20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਜੋ ਪਸ਼ੂਆਂ ਨੂੰ ਛੱਡਦੇ ਤੇ ਕੂੜਾ ਸੁੱਟਦੇ ਹਨ, ਉਨ੍ਹਾਂ 'ਤੇ ਹੋਏ ਕਾਨੂੰਨੀ ਐਕਸ਼ਨ”- ਡਿਪਟੀ ਮੇਅਰ ਬੇਦੀ <br/>

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਕੂੜੇ ਦੇ ਢੇਰ 'ਤੇ ਮਰੇ ਪਏ ਤਿੰਨ ਅਵਾਰਾ ਪਸ਼ੂ ਨੂੰ ਦਿਖਾਉਂਦੇ ਹੋਏ | ਅਜੀਤ ਤਸਵੀਰ <br/> 21-07-2025
ਐਸ.ਏ.ਐਸ ਨਗਰ, 20 ਜੁਲਾਈ (ਪ੍ਰੋ. ਅਵਤਾਰ ਸਿੰਘ)- ਬਲੋਂਗੀ ਤੋਂ ਚੰਡੀਗੜ੍ਹ ਵੱਲ ਆਉਂਦੀ ਸੜਕ 'ਤੇ ਫਲਾਈਓਵਰ ਹੇਠਾਂ ਫੁੱਟਪਾਥ ਬਦਬੂਦਾਰ ਕੂੜੇ ਨਾਲ ਭਰਿਆ ਪਿਆ ਹੈ | ਇਸ ਜਗ੍ਹਾ ਕੂੜੇ 'ਚ ਮਿਲੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਤਿੰਨ ਪਸ਼ੂ ਮੌਤ ਦਾ ਸ਼ਿਕਾਰ ਹੋ ਗਏ, ਜਦਕਿ ਇਕ ਪਸ਼ੂ ਦੇ ਹੇਠ ਆ ਕੇ ਇੱਕ ਕੁੱਤਾ ਵੀ ਦਮ ਤੋੜ ਗਿਆ | ਇਸ ਮੌਕੇ ਪਹੁੰਚੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗੰਭੀਰ ਚਿੰਤਾ ਜਤਾਈ ਤੇ ਕਿਹਾ ਕਿ ਹਾਲਾਂਕਿ ਇਹ ਇਲਾਕਾ ਨਗਰ ਨਿਗਮ ਦੇ ਅਧੀਨ ਨਹੀਂ, ਫਿਰ ਵੀ ਮੈਂ ਸਬੰਧਤ ਕਰਮਚਾਰੀਆਂ ਨੂੰ ਬੁਲਾ ਕੇ ਮਰੇ ਹੋਏ ਪਸ਼ੂਆਂ ਨੂੰ ਚੁਕਵਾਉਣ ਤੇ ਉਨ੍ਹਾਂ ਦੇ ਪੋਸਟਮਾਰਟਮ ਲਈ ਕਿਹਾ ਹੈ, ਤਾਂ ਜੋ ਅਸਲ ਮੌਤ ਦਾ ਕਾਰਨ ਸਾਹਮਣੇ ਆ ਸਕੇ | ਉਨ੍ਹਾਂ ਆਗਾਹ ਕੀਤਾ ਕਿ ਇਥੋਂ ਦੇ ਕੁਝ ਲੋਕ ਆਪਣੇ ਦੁਧਾਰੂ ਪਸ਼ੂ ਦਿਨ ਭਰ ਲਈ ਛੱਡ ਦਿੰਦੇ ਹਨ ਜੋ ਇੱਥੇ ਪਿਆ ਜ਼ਹਿਰੀਲਾ ਕੂੜਾ ਖਾ ਲੈਂਦੇ ਹਨ | ਸ਼ਾਮ ਨੂੰ ਇਹੀ ਲੋਕ ਉਨ੍ਹਾਂ ਪਸ਼ੂਆਂ ਦਾ ਦੁੱਧ ਕੱਢ ਲੈਂਦੇ ਹਨ | ਕੁਲਜੀਤ ਸਿੰਘ ਬੇਦੀ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀ ਕਮਾਈ ਦਾ ਕੀ ਲਾਭ ਜੋ ਬੇਜ਼ੁਬਾਨਾਂ ਦੀ ਜਾਨ ਲੈ ਰਹੀ ਹੈ | ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਨਾ ਤਾਂ ਪਸ਼ੂ ਛੱਡੇ ਜਾਣ, ਨਾ ਹੀ ਇਥੇ ਕੂੜਾ ਸੁੱਟਿਆ ਜਾਵੇ | ਇਥੇ ਹੀ ਭਾਰਤ ਟਰਾਂਸਪੋਰਟ ਦੇ ਮਾਲਕ ਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਕਮਲਦੀਪ ਸਿੰਘ ਨੇ ਕਿਹਾ ਕਿ ਅਸੀਂ ਸਵੇਰੇ 7 ਵਜੇ ਇੱਥੋਂ ਲੰਘੇ ਤਾਂ ਇਕ ਗਾਂ ਮਰੀ ਪਈ ਸੀ | ਪਰ ਦੋ ਘੰਟੇ ਬਾਅਦ ਜਦੋਂ ਵਾਪਸ ਆਏ ਤਾਂ ਤਿੰਨ ਪਸ਼ੂ ਅਤੇ ਇਕ ਕੁੱਤਾ ਵੀ ਮਰਿਆ ਪਿਆ ਸੀ | ਉਨ੍ਹਾਂ ਦੱਸਿਆ ਕਿ ਇੱਥੇ ਲੋਕ ਲਿਫ਼ਾਫ਼ਿਆਂ 'ਚ ਕੂੜਾ ਲੈ ਕੇ ਆਉਂਦੇ ਹਨ ਤੇ ਸੁੱਟ ਜਾਂਦੇ ਹਨ | ਜੇਕਰ ਕੋਈ ਰੋਕਣ ਦੀ ਕੋਸ਼ਿਸ਼ ਕਰੇ ਤਾਂ ਝਗੜਾ ਵੀ ਕਰ ਲੈਂਦੇ ਹਨ | ਇਥੇ ਨੇੜਲੇ ਏਕੇ ਰਿਜ਼ੋਰਟ ਦੇ ਮਾਲਕ ਪਵਨ ਕੁਮਾਰ ਨੇ ਵੀ ਚਿੰਤਾ ਜਤਾਈ | ਉਨ੍ਹਾਂ ਦੱਸਿਆ ਕਿ ਅਸੀਂ ਹਰ 10-15 ਦਿਨ ਬਾਅਦ ਜੇ.ਸੀ.ਬੀ ਮਸ਼ੀਨ ਲਾ ਕੇ ਸਫ਼ਾਈ ਕਰਵਾਉਂਦੇ ਹਾਂ ਪਰ ਕੁੱਝ ਦਿਨਾਂ ਬਾਅਦ ਹੀ ਕੂੜਾ ਮੁੜ ਇਕੱਠਾ ਹੋ ਜਾਂਦਾ ਹੈ | ਇਹ ਪ੍ਰਸ਼ਾਸਨ ਲਈ ਸਿੱਧੀ ਜ਼ਿੰਮੇਵਾਰੀ ਹੈ | ਡਿਪਟੀ ਮੇਅਰ ਨੇ ਡਿਪਟੀ ਕਮਿਸ਼ਨਰ ਨੂੰ ਵੀ ਅਪੀਲ ਕੀਤੀ ਕਿ ਉਹ ਨਿੱਜੀ ਦਖ਼ਲਅੰਦਾਜ਼ੀ ਕਰਕੇ ਇੱਥੇ ਕੂੜਾ ਸੁੱਟਣ ਦੀ ਪ੍ਰਕਿਰਿਆ ਨੂੰ ਰੋਕਣ ਅਤੇ ਅਜਿਹੇ ਪਸ਼ੂ ਪਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸ਼ੁਰੂਆਤ ਕਰਵਾਈ ਜਾਵੇ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਨੇ ਸੁਣੀਆਂ ਸ਼ਿਵਾਲਿਕ ਵਿਹਾਰ ਦੇ ਲੋਕਾਂ ਦੀਆਂ ਸਮੱਸਿਆਵਾਂ <br/> ਅਗਲੀ ਖ਼ਬਰ -ਯੁੱਧ ਨਸ਼ਿਆਂ ਵਿਰੁੱਧ ਮੁਹਿੰਮ- ਤੰਦਰੁਸਤ ਪੰਜਾਬ ਬਣਾਏ ਜਾਣ ਲਈ ਯਤਨ ਜਾਰੀ ਰਹਿਣਗੇ: ਕੁਲਵੰਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।