19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਹਿਕਾਰੀ ਸਭਾਵਾਂ 'ਚ ਗੈਰ-ਜ਼ਮੀਨੇ ਵਿਅਕਤੀਆਂ ਦੀ ਮੈਂਬਰਸ਼ਿਪ ਦੁਬਾਰਾ ਚਾਲੂ ਕਰਨ ਸੰਬੰਧੀ ਮੰਗ ਪੱਤਰ ਸੌਪਿਆ <br/>

ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ 'ਚ ਸਹਿਕਾਰੀ ਸਭਾਵਾਂ ਦੇ ਡਾਇਰੈਕਟਰ ਨੂੰ ਮੰਗ ਪੱਤਰ ਸੌਂਪਦੇ ਹੋਏ | ਤਸਵੀਰ : ਕੁਲਵੰਤ ਸਿੰਘ ਧੀਮਾਨ <br/> 21-07-2025
ਮਾਜਰੀ , 20 ਜੁਲਾਈ (ਕੁਲਵੰਤ ਸਿੰਘ ਧੀਮਾਨ) - ਸਹਿਕਾਰੀ ਸਭਾਵਾਂ ਵਿਚ ਗੈਰ-ਜ਼ਮੀਨੇ ਵਿਅਕਤੀਆਂ ਦੀ ਮੈਂਬਰਸ਼ਿਪ ਰੱਦ ਕਰਨ ਦੇ ਕਰਕੇ ਗੈਰ ਜ਼ਮੀਨੇ ਵਿਅਕਤੀਆਂ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਸੀ ਜਿਸ ਦੇ ਚੱਲਦੀਆਂ ਐਸ.ਸੀ. ਵਿੰਗ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ ਇੱਕ ਵਫ਼ਦ ਨੇ ਡਾਇਰੈਕਟਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ ਕਿ ਸਹਿਕਾਰੀ ਸਭਾਵਾਂ ਵੱਲੋਂ ਮੈਂਬਰਾਂ ਨੂੰ ਦੁਬਾਰਾ ਕਰਜ਼ਾ ਦੇਣਾ ਸਾਲ 2019 ਤੋਂ ਬੰਦ ਕਰ ਦਿੱਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਸਹਿਕਾਰ ਸਭਾਵਾਂ ਦੇ ਸਕੱਤਰਾਂ ਨਾਲ ਗੱਲ ਕਰਦੇ ਹਾਂ ਤਾਂ ਉਨ੍ਹਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਬੈਕ ਵੱਲੋਂ ਕਰਜ਼ਾ ਦੇਣ ਤੇ ਮੈਂਬਰਾਂ ਦੇ ਖਾਤੇ ਦਾ ਐਸ.ਕੇ.ਐਮ ਚਲਾਉਣ ਤੋ ਮਨਾ ਕੀਤਾ ਹੋਇਆ ਹੈ ਸਾਡੇ ਵੱਲੋਂ ਕਈ ਵਾਰ ਇਸ ਸੰਬੰਧੀ ਅਸੀਂ ਪਹਿਲਾ ਇਸ ਇਸ ਮਸਲੇ ਸੰਬੰਧੀ ਅਧਿਕਾਰੀਆਂ ਪਾਸ ਮਸਲਾ ਉਠਾ ਚੁੱਕੇ ਹਾਂ ਪਰ ਇਸ ਮਸਲੇ ਦਾ ਕੋਈ ਨਹੀਂ ਕੀਤਾ ਗਿਆ ਤੇ ਸਹਿਕਾਰੀ ਸਭਾਵਾਂ ਦੇ ਡਾਇਰੈਕਟਰ ਨੇ ਭਰੋਸਾ ਦਿਵਾਇਆ ਕਿ ਦਲਿਤ ਭਾਈਚਾਰੇ ਲੋਕਾਂ ਤੇ ਗੈਰਜਮੀਨ ਵਾਲੇ ਵਿਅਕਤੀਆਂ ਦੇ ਬੰਦ ਪਏ ਖਾਤਿਆਂ ਨੂੰ ਦੁਬਾਰਾ ਚਾਲੂ ਕਰ ਦਿੱਤਾ ਜਾਵੇਗਾ | ਇਸ ਮੌਕੇ ਬਲਕਾਰ ਸਿੰਘ ਪ੍ਰਧਾਨ ਖਰੜ, ਜਗਤਾਰ ਸਿੰਘ ਸਾਬਕਾ ਸਰਪੰਚ ਫ਼ਤਿਹਪੁਰ ਤੋਇਆ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਬਸੋਲੀ ਦੇ ਲਾਲ ਸਿੰਘ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਅਕਾਲੀ ਦਲ ਆਗੂ ਅਮਨ ਸ਼ਰਮਾ ਨੂੰ ਲੱਗਿਆ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।