10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਖਰੜ ਦੇ ਵਾ. ਨੰ. 4 ਅਤੇ 5 ਦੀਆਂ ਸਮੱਸਿਆਵਾਂ ਨੂੰ ਲੈ ਕੇ ਔਰਤਾਂ ਦਾ ਵਫ਼ਦ ਨਗਰ ਕੌਂਸਲ ਪ੍ਰਧਾਨ ਨੂੰ ਮਿਲਿਆ <br/>

ਅਜੀਤ ਡੈਸਕ 20-07-2025
ਖਰੜ, 19 ਜੁਲਾਈ (ਜੰਡਪੁਰੀ)-ਸਥਾਨਕ ਦਸਮੇਸ਼ ਨਗਰ ਵਾ. ਨੰ. 4 ਤੇ 5 'ਚੋਂ ਏਕਤਾ ਗਰੁੱਪ ਦੀਆਂ ਔਰਤਾਂ ਸੁਰਿੰਦਰ ਕੌਰ, ਰੰਜਨਾ ਠਾਕੁਰ, ਸੁੱਖੀ, ਨੀਲਮ, ਗੰਗੇਸ਼ ਤੇ ਕੁਲਦੀਪ ਆਦਿ ਵਲੋਂ ਇਕੱਠੇ ਹੋ ਕੇ ਨਗਰ ਕੌਂਸਲ ਪ੍ਰਧਾਨ ਅੰਜੂ ਚੰਦਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਔਰਤਾਂ ਦੇ ਵਫ਼ਦ ਨੇ ਦੱਸਿਆ ਕਿ ਦਸਮੇਸ਼ ਨਗਰ 'ਚ ਕਈ ਥਾਵਾਂ 'ਤੇ ਸੀਵਰੇਜ ਦੇ ਢੱਕਣ ਨਹੀਂ ਹਨ ਤੇ ਨਾ ਹੀ ਗਲੀਆਂ ਬਣੀਆਂ ਹੋਈਆਂ ਹਨ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਬਾਰਿਸ਼ ਹੋਣ ਤੋਂ ਬਾਅਦ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ | ਇਸ ਮੌਕੇ ਕੌਂਸਲ ਪ੍ਰਧਾਨ ਅੰਜੂ ਚੰਦਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਔਰਤਾਂ ਦੇ ਨਾਲ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਸਟੇਟ ਆਫ਼ਿਸ ਇੰਚਾਰਜ ਮਨਜੀਤ ਕੌਰ ਸੋਨੂੰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਮਾਜਰੀ ਦੇ ਪੰਚੀ-ਸਰਪੰਚੀ ਦੇ 16 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਰੁਸਤ ਪਾਈਆਂ ਗਈਆਂ, 3 ਨਾਮਜ਼ਦਗੀਆਂ ਹੋਈਆਂ ਰੱਦ ਅਗਲੀ ਖ਼ਬਰ ਸਰਕਾਰੀ ਪੌਲੀਟੈਕਨਿਕ ਕਾਲਜ ਖ਼ੂਨੀਮਾਜਰਾ ਵਿਖੇ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।