10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਰਕਾਰੀ ਪੌਲੀਟੈਕਨਿਕ ਕਾਲਜ ਖ਼ੂਨੀਮਾਜਰਾ ਵਿਖੇ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 20-07-2025
ਖਰੜ, 19 ਜੁਲਾਈ (ਗੁਰਮੁੱਖ ਸਿੰਘ ਮਾਨ)-ਸਰਕਾਰੀ ਪੌਲੀਟੈਕਨਿਕ ਕਾਲਜ ਖ਼ੂਨੀਮਾਜਰਾ ਵਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਸੁਹਿਰਦ ਯਤਨ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਕਾਲਜ ਪਿ੍ੰ. ਰਕਸ਼ਾ ਕਿਰਨ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਵਲੋਂ ਵਿਦਿਆਰਥੀਆਂ ਨਾਲ ਦੁਵੱਲੀ ਵਾਰਤਾਲਾਪ ਕੀਤੀ ਗਈ | ਸੈਮੀਨਾਰ ਦੌਰਾਨ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਨੁਮਾਇੰਦਿਆਂ ਦਿਵਿਆ ਨੇਗੀ ਅਤੇ ਮੈਡਮ ਨੂਰ ਬਾਲੀ ਨੇ ਵੀ ਸ਼ਿਰਕਤ ਕੀਤੀ | ਕਾਲਜ ਪਿ੍ੰ. ਰਕਸ਼ਾ ਕਿਰਨ ਨੇ ਦੱਸਿਆ ਕਿ ਸੰਸਥਾ ਦੇ ਆਖਰੀ ਵਰੇ੍ਹ ਦੇ 75 ਫ਼ੀਸਦੀ ਵਿਦਿਆਰਥੀਆਂ ਦੀ ਰੁਜ਼ਗਾਰ ਲਈ ਨਾਮੀ ਕੰਪਨੀਆਂ 'ਚ ਚੋਣ ਹੋ ਚੁੱਕੀ ਹੈ, ਜਦਕਿ ਉਨ੍ਹਾਂ ਦਾ ਟੀਚਾ 100 ਫ਼ੀਸਦੀ ਵਿਦਿਆਰਥੀਆਂ ਨੂੰ ਨੌਕਰੀ ਦਿਵਾਉਣਾ ਹੈ | ਇਸੇ ਦੌਰਾਨ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਰਵਿੰਦਰ ਸਿੰਘ ਵਾਲੀਆ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ 'ਚ ਮਿਲਣ ਵਾਲੀਆਂ ਚੁਣੌਤੀਆਂ ਅਤੇ ਸੇਫ਼ਟੀ ਰੂਲਜ਼ ਬਾਰੇ ਜਾਣੂ ਕਰਵਾਇਆ, ਜਦਕਿ ਕਾਲਜ ਦੇ ਅਫ਼ਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਵਿਦਿਆਰਥੀਆਂ ਦੇ ਸ਼ਖ਼ਸੀਅਤ ਵਿਕਾਸ ਅਤੇ ਨੌਕਰੀ ਪ੍ਰਾਪਤ ਕਰਨ ਲਈ ਰਿਜ਼ੀਊਮ ਲਿਖਣ ਦੀ ਵਿਧੀ ਬਾਰੇ ਵਿਚਾਰ-ਵਟਾਂਦਰਾ ਕੀਤਾ | ਇਸੇ ਦੌਰਾਨ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਦਿਵਿਆ ਨੇਗੀ ਨੇ ਸੋਸ਼ਲ ਮੀਡੀਆ ਦੀ ਮਹੱਤਤਾ ਅਤੇ ਉਸ ਦੇ ਨੌਕਰੀ ਪ੍ਰਾਪਤ ਕਰਨ 'ਚ ਮਹੱਤਵ 'ਤੇ ਚਰਚਾ ਕੀਤੀ, ਜਦਕਿ ਨੂਰ ਬਾਲੀ ਵਲੋਂ ਕਮਿਊਨੀਕੇਸ਼ਨ ਸਕਿੱਲ ਦੀ ਮਹੱਤਤਾ ਅਤੇ ਇੰਗਲਿਸ਼ ਵਿਸ਼ੇ ਦੀ ਜ਼ਰੂਰਤ ਅਤੇ ਇਸ ਨੂੰ ਆਸਾਨੀ ਨਾਲ ਸਿੱਖਣ ਬਾਬਤ ਆਪਣੇ ਵਿਚਾਰ ਰੱਖੇ | ਅੰਤ 'ਚ ਪ੍ਰੋ. ਪਰਮਿੰਦਰ ਸਿੰਘ ਸੈਣੀ ਨੇ ਸੰਸਥਾ ਦੇ ਪਹਿਲਾਂ ਤੋਂ ਨੌਕਰੀ ਕਰ ਰਹੇ ਵਿਦਿਆਰਥੀਆਂ ਦੇ ਤਜ਼ਰਬੇ ਸਾਂਝੇ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਖਰੜ ਦੇ ਵਾ. ਨੰ. 4 ਅਤੇ 5 ਦੀਆਂ ਸਮੱਸਿਆਵਾਂ ਨੂੰ ਲੈ ਕੇ ਔਰਤਾਂ ਦਾ ਵਫ਼ਦ ਨਗਰ ਕੌਂਸਲ ਪ੍ਰਧਾਨ ਨੂੰ ਮਿਲਿਆ <br/> ਅਗਲੀ ਖ਼ਬਰ ਲਾਇਨਜ਼ ਕਲੱਬ ਖਰੜ ਸਿਟੀ ਦੇ ਨਵੇਂ ਮੈਂਬਰਾਂ ਨੂੰ ਪਿੰਨ ਲਗਾ ਕੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।