ਮਾਜਰੀ, 19 ਜੁਲਾਈ (ਕੁਲਵੰਤ ਸਿੰਘ ਧੀਮਾਨ)-ਆਗਾਮੀ ਪੰਚਾਇਤੀ ਜ਼ਿਮਨੀ ਚੋਣਾਂ ਜੋ ਕਿ 27 ਜੁਲਾਈ ਨੂੰ ਹੋਣ ਜਾ ਰਹੀਆਂ ਹਨ, ਨੂੰ ਮੁੱਖ ਰਖਦਿਆਂ ਵਿਧਾਨ ਸਭਾ ਹਲਕਾ ਖਰੜ ਦੇ ਬਲਾਕ ਮਾਜਰੀ ਦੇ 10 ਪਿੰਡਾਂ 'ਚ ਵੀ ਚੋਣਾਂ ਹੋਣੀਆਂ ਹਨ | ਬਲਾਕ ਮਾਜਰੀ ਦੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਤਾਇਨਾਤ ਚੋਣ ਡਿਊਟੀ ਨਿਭਾਅ ਰਹੇ ਕਰਮਚਾਰੀਆਂ ਤੋਂ ਹਾਸਲ ਜਾਣਕਾਰੀ ਅਨੁਸਾਰ ਪਿੰਡ ਤਾਜਪੁਰਾ ਦੇ ਇਕ ਸਰਪੰਚ ਤੇ ਪੰਜ ਪੰਚਾਂ, ਪਿੰਡ ਰੁੜਕੀ ਖਾਮ ਦੇ ਇਕ ਸਰਪੰਚ ਤੇ ਸੱਤ ਪੰਚਾਂ, ਪਿੰਡ ਮੀਆਂਪੁਰ ਚੰਗਰ ਦੇ ਦੋ ਪੰਚਾਂ, ਪਿੰਡ ਮਿਰਜ਼ਾਪੁਰ ਦੇ ਇਕ ਪੰਚ, ਪਿੰਡ ਮਹਿਰਮਪੁਰ ਟੱਪਰੀਆਂ ਦੇ ਇਕ ਪੰਚ, ਪਿੰਡ ਗੁੰਨੋਮਾਜਰਾ ਦੇ ਇਕ ਪੰਚ, ਪਿੰਡ ਜਕੜਮਾਜਰਾ ਦੇ ਇਕ ਪੰਚ, ਪਿੰਡ ਭਗਤਮਾਜਰਾ ਦੇ ਇਕ ਪੰਚ, ਪਿੰਡ ਫ਼ਿਰੋਜਪੁਰ ਬੰਗਰ ਦੇ ਦੋ ਪੰਚਾਂ ਅਤੇ ਪਿੰਡ ਮਸਤਗੜ੍ਹ ਦੇ ਇਕ ਪੰਚ ਦੀ ਖਾਲੀ ਸੀਟ 'ਤੇ ਚੋਣ ਹੋਣੀ ਸੀ, ਪਰ ਉਕਤ ਪਿੰਡ ਤਾਜਪੁਰਾ, ਪਿੰਡ ਮੀਆਂਪੁਰ ਚੰਗਰ, ਮਿਰਜ਼ਾਪੁਰ ਅਤੇ ਫ਼ਿਰੋਜਪੁਰ ਬੰਗਰ ਆਦਿ ਪਿੰਡਾਂ ਦੇ ਸਰਪੰਚਾਂ/ਪੰਚਾਂ ਵਲੋਂ 2025 ਲਈ ਕੋਈ ਨਾਮਜਦਗੀ ਪੱਤਰ ਨਹੀਂ ਭਰਿਆ ਗਿਆ | ਦਾਖ਼ਲ ਨਾਮਜ਼ਦਗੀਆਂ ਵਿਚੋਂ ਆਸ਼ਾ ਪਤਨੀ ਇੰਦਰਜੀਤ ਸਿੰਘ ਰੁੜਕੀ ਖਾਮ ਸਰਪੰਚ, ਜਗਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰੁੜਕੀ ਖਾਮ ਵਾਰਡ ਨੰ. 2, ਮੇਵਾ ਸਿੰਘ ਪੁੱਤਰ ਰਾਮ ਸਿੰਘ ਪਿੰਡ ਮਹਿਰਮਪੁਰ ਟੱਪਰੀਆਂ ਵਾਰਡ ਨੰ. 1 ਦੇ ਕਾਗਜਾਤ ਸਹੀ ਨਾ ਹੋਣ ਕਰਕੇ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਗੁਰਕੀਰਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਮਸਤਗੜ੍ਹ ਪੰਚ ਵਾ. ਨੰ. 1, ਸਰਬਜੀਤ ਕੌਰ ਪਤਨੀ ਦਰਬਾਰਾ ਸਿੰਘ ਪਿੰਡ ਰੁੜਕੀ ਖਾਮ ਸਰਪੰਚ ਇਸਤਰੀ ਐਸ. ਸੀ., ਮਨਜੀਤ ਕੌਰ ਪਤਨੀ ਕਰਮਜੀਤ ਕੌਰ ਰੁੜਕੀ ਖਾਮ ਸਰਪੰਚ ਇਸਤਰੀ ਐਸ. ਸੀ., ਸਰਬਜੀਤ ਕੌਰ ਪਤਨੀ ਰਣਧੀਰ ਸਿੰਘ ਪਿੰਡ ਰੁੜਕੀ ਖਾਮ ਪੰਚ ਵਾ. ਨੰ. , ਕੁਲਵੰਤ ਕੌਰ ਪਤਨੀ ਰਜਿੰਦਰ ਸਿੰਘ ਪਿੰਡ ਜਕੜਮਾਜਰਾ ਪੰਚ ਐਸ. ਸੀ., ਰਣਧੀਰ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਮਹਿਰਮਪੁਰ ਟੱਪਰੀਆਂ ਪੰਚ ਵਾ ਨੰ. 1 ਐਸ. ਸੀ., ਮਨਜੀਤ ਕੌਰ ਪਤਨੀ ਸੁਰਿੰਦਰ ਸਿੰਘ ਪਿੰਡ ਭਗਤਮਾਜਰਾ ਪੰਚ ਵਾ. ਨੰ. 1, ਦਲਵੀਰ ਸਿਘ ਪੁੱਤਰ ਕਰਨੈਲ ਸਿੰਘ ਪਿੰਡ ਮਸਤਗੜ੍ਹ ਪੰਚ ਵਾ. ਨੰ. 1, ਅਮਨਜੋਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਗੁੰਨੋਮਾਜਰਾ ਪੰਚ ਵਾ. ਨੰ. 1, ਫ਼ਤਹਿ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਰੁੜਕੀ ਖਾਮ ਪੰਚ ਵਾ. ਨੰ. 3, ਜਸਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਰੁੜਕੀ ਖਾਮ ਪੰਚ ਵਾ. ਨੰ. 2, ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਮਸਤਗੜ੍ਹ ਪੰਚ ਵਾ. ਨੰ. 3, ਗੁਰਦੀਪ ਕੌਰ ਪਤਨੀ ਜੁਝਾਰ ਸਿੰਘ ਪਿੰਡ ਰੁੜਕੀ ਖਾਮ ਪੰਚ ਵਾ. ਨੰ. 6, ਅਮਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਪਿੰਡ ਰੁੜਕੀ ਖਾਮ ਪੰਚ ਵਾ. ਨੰ. 5, ਗਗਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਪਿੰਡ ਰੁੜਕੀ ਖਾਮ ਪੰਚ ਵਾ ਨੰ. 4, ਗੁਰਚਰਨ ਸਿੰਘ ਪੁੱਤਰ ਬਲਵੰਤ ਸਿੰਘ ਪਿੰਡ ਰੁੜਕੀ ਖਾਮ ਪੰਚ ਵਾ. ਨੰ. 7 ਆਦਿ ਦੀਅਝ ਨਾਮਜ਼ਦਗੀਆਂ ਦਰੁਸਤ ਪਾਏ ਜਾਣ ਕਰਕੇ ਪ੍ਰਵਾਨ ਕੀਤੀਆਂ ਗਈਆਂ ਹਨ |