ਖਰੜ, 19 ਜੁਲਾਈ (ਗੁਰਮੁੱਖ ਸਿੰਘ ਮਾਨ)-ਲਾਇਨਜ਼ ਕਲੱਬ ਖਰੜ ਸਿਟੀ ਦੀ ਮੀਟਿੰਗ ਖਰੜ ਵਿਖੇ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ ਸ਼ੁਕਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਲਾਇਨਜ਼ ਕਲੱਬਜ਼ ਡਿਸਟਿ੍ਕਟ 321-ਐਫ ਦੇ ਡਿਸਟਿ੍ਕਟ ਕੈਬਨਿਟ ਸਕੱਤਰ ਡਾ. ਜਤਿੰਦਰਪਾਲ ਸਿੰਘ ਸਹਿਦੇਵ ਤੇ ਜ਼ੋਨ ਚੇਅਰਮੈਨ ਸੰਜੀਵ ਕੁਮਾਰ ਗਰਗ ਵਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਕਲੱਬ ਵਲੋਂ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਹੋਰ ਵਧਾਉਣ ਅਤੇ ਪ੍ਰਾਜੈਕਟਾਂ ਸੰਬੰਧੀ ਚਰਚਾ ਕੀਤੀ ਗਈ | ਇਸ ਉਪਰੰਤ ਕਲੱਬ 'ਚ ਨਵੇਂ ਸ਼ਾਮਿਲ ਹੋਏ ਮੈਂਬਰ ਲਾਈਨ ਸੁਰਿੰਦਰ ਸਿੰਘ ਤੇ ਅਵਤਾਰ ਸਿੰਘ ਸਮੇਤ ਹੋਰਨਾਂ ਮੈਂਬਰਾਂ ਨੂੰ ਡਿਸਟਿ੍ਕਟ ਕੈਬਨਿਟ ਸਕੱਤਰ ਅਤੇ ਜ਼ੋਨ ਚੇਅਰਮੈਨ ਵਲੋਂ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਮਪ੍ਰੀਤ ਸਿੰਘ, ਹਰਬੰਸ ਸਿੰਘ, ਗੁਰਮੁੱਖ ਸਿੰਘ ਮਾਨ, ਮਨਿੰਦਰ ਸਿੰਘ ਸੈਣੀ, ਚੰਦਰ ਗਰਗ, ਸਾਹਿਲ ਕੋਹਲੀ ਤੇ ਰਾਜਨ ਚੱਢਾ ਆਦਿ ਹਾਜ਼ਰ ਸਨ |