29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਿੰਡ ਲੈਹਲੀ ਦੇ ਵਸਨੀਕ ਘਾਹ-ਬੂਟੀ ਤੇ ਕੂੜੇ ਤੋਂ ਡਾਢੇ ਪ੍ਰੇਸ਼ਾਨ <br/>

ਅਜੀਤ ਡੈਸਕ 19-07-2025
ਲਾਲੜੂ, 18 ਜੁਲਾਈ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਪਿੰਡ ਲੈਹਲੀ ਵਿਚਲੀ ਸਰਕਾਰੀ ਥਾਂ 'ਚ ਖੜ੍ਹੀ ਘਾਹ-ਬੂਟੀ ਤੇ ਕੂੜੇ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ | ਪਿੰਡ ਵਾਸੀ ਬਲਜੀਤ ਸਿੰਘ, ਜਾਗਰ ਸਿੰਘ, ਬੰਟੀ ਤੇ ਮਿੰਟੂ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਖਾਲੀ ਪਈ ਸਰਕਾਰੀ ਥਾਂ 'ਚ ਘਾਹ-ਫੂਸ ਅਤੇ ਵੱਡੀ-ਵੱਡੀ ਬੂਟੀ ਖੜ੍ਹੀ ਹੈ ਅਤੇ ਲੋਕ ਉਥੇ ਹੀ ਅਕਸਰ ਕੂੜਾ-ਕਰਕਟ ਸੁੱਟਦੇ ਹਨ | ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ 'ਚ ਜਿਥੇ ਇਹ ਬੂਟੀ ਵੱਡੀ ਹੋ ਜਾਂਦੀ ਹੈ, ਉਥੇ ਹੀ ਗਿੱਲੇ 'ਚ ਜ਼ਹਿਰੀਲੇ ਜੀਵ-ਜੰਤੂ ਵੀ ਪੈਦਾ ਹੋ ਜਾਂਦੇ ਹਨ, ਜੋ ਮਨੁੱਖ ਲਈ ਘਾਤਕ ਹੁੰਦੇ ਹਨ | ਉਨ੍ਹਾਂ ਕਿਹਾ ਕਿ ਇਸ ਬੂਟੀ ਕਾਰਨ ਪਿੰਡ 'ਚ ਮੱਖੀਆਂ-ਮੱਛਰਾਂ ਦੀ ਤਾਦਾਦ ਬਹੁਤ ਵਧ ਗਈ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਚਿਕਨਗੁਨੀਆ ਤੇ ਮਲੇਰੀਆ ਆਦਿ ਬਿਮਾਰੀਆਂ ਦੇ ਫੈਲਣ ਦਾ ਡਰ ਸਤਾਅ ਰਿਹਾ ਹੈ | ਉਨ੍ਹਾਂ ਕਿਹਾ ਕਿ ਬਰਸਾਤ ਤੋਂ ਪਹਿਲਾਂ ਇਸ ਥਾਂ ਦੀ ਸਫ਼ਾਈ ਹੋਣੀ ਅਤਿ-ਜ਼ਰੂਰੀ ਸੀ, ਪਰ ਨਗਰ ਕੌਂਸਲ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਬੂਟੀ 'ਤੇ ਸਪਰੇਅ ਕਰਵਾ ਕੇ ਜਾਂ ਕਟਿੰਗ ਕਰਵਾ ਕੇ ਖ਼ਤਮ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਆ ਰਹੀ ਦਿੱਕਤ ਦੂਰ ਹੋ ਸਕੇ | ਉਧਰ ਦੂਜੇ ਪਾਸੇ ਇਸ ਸੰਬੰਧੀ ਸੰਪਰਕ ਕਰਨ ਉੱਤੇ ਨਗਰ ਕੌਂਸਲ 'ਚ ਸਫ਼ਾਈ ਦਾ ਵਾਧੂ ਕਾਰਜਭਾਰ ਵੇਖ ਰਹੇ ਇੰਸਪੈਕਟਰ ਲਖਬੀਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ 'ਚ ਸਾਫ਼-ਸਫ਼ਾਈ ਦਾ ਕੰਮ ਚੱਲ ਰਿਹਾ ਹੈ ਤੇ ਉਨ੍ਹਾਂ ਨੂੰ ਇਸ ਬਾਬਤ ਅੱਜ ਹੀ ਪਤਾ ਚੱਲਿਆ ਹੈ ਅਤੇ ਇਸ ਬੂਟੀ ਤੇ ਘਾਹ-ਫੂਸ ਨੂੰ ਉਹ ਇਕ ਦੋ ਦਿਨ 'ਚ ਹੀ ਸਾਫ਼ ਕਰਵਾ ਦੇਣਗੇ |

ਪਿਛਲੀ ਖ਼ਬਰ ਮੁਹਾਲੀ ਪ੍ਰਸ਼ਾਸਨ ਨੇ ਖਾਲੀ ਪਲਾਟਾਂ 'ਚ ਕੂੜਾ ਸੁੱਟਣ ਦੇ ਮਾਮਲੇ 'ਚ ਕੀਤੀ ਸਖ਼ਤੀ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਦਾ ਉਪਰਾਲਾ ਕਰੇ ਯੂ.ਟੀ ਪ੍ਰਸ਼ਾਸਨ-ਬਡਹੇੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।