ਚੰਡੀਗੜ੍ਹ, 18 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਵਿਖੇ ਭਾਰਤ 'ਚ ਫਰਾਂਸ ਦੇ ਦੂਤਾਵਾਸ ਦੇ ਇਕ ਵਿਸ਼ੇਸ਼ ਵਫ਼ਦ ਨੇ ਫਰੈਂਚ ਅਤੇ ਫਰੈਂਚੋਫੋਨ ਸਟੱਡੀਜ਼ ਵਿਭਾਗ ਦਾ ਦੌਰਾ ਕੀਤਾ | ਇਹ ਦੌਰਾ ਵਿਭਾਗ ਅਤੇ ਫਰਾਂਸੀਸੀ ਸੰਸਥਾਵਾਂ ਵਿਚਕਾਰ ਅਕਾਦਮਿਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੰਬੇ ਸਮੇਂ ਦੇ ਸਹਿਯੋਗ ਲਈ ਸੰਭਾਵੀ ਮੌਕਿਆਂ ਦੀ ਖੋਜ ਕਰਨ ਲਈ ਸੀ | ਵਫ਼ਦ ਦੀ ਅਗਵਾਈ ਸਿੱਖਿਆ 'ਚ ਸਹਿਯੋਗ ਲਈ ਸੇਂਟ ਫੈਨੀ ਓਰਫਿਲਾ ਅਤੇ ਫਰਾਂਸੀਸੀ ਭਾਸ਼ਾ ਅਤੇ ਸਿੱਖਿਆ 'ਚ ਸਹਿਯੋਗ ਲਈ ਰਾਸ਼ਟਰੀ ਕੋਆਰਡੀਨੇਟਰ ਜਤਿੰਦਰ ਸਿੰਘ ਨੇ ਕੀਤੀ | ਵਿਭਾਗ ਦੇ ਅਕਾਦਮਿਕ ਇੰਚਾਰਜ ਪ੍ਰੋ. ਯੋਗ ਰਾਜ ਅੰਗਰੀਸ਼ ਫੈਕਲਟੀ ਮੈਂਬਰਾਂ ਅਤੇ ਸਟਾਫ਼ ਸਮੇਤ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮ ਵਿਚ ਫਰੈਂਚ ਭਾਸ਼ਾ ਸਿੱਖਿਆ ਸ਼ਾਸਤਰ ਦੀ ਮਜ਼ਬੂਤੀ, ਅਧਿਆਪਕ ਸਿਖਲਾਈ ਪਹਿਲਕਦਮੀ ਅਤੇ ਅਕਾਦਮਿਕ ਅਤੇ ਸੱਭਿਆਚਾਰਕ ਸਮਾਗਮਾਂ ਦੇ ਸੰਯੁਕਤ ਸੰਗਠਨ ਸ਼ਾਮਲ ਹਨ | ਵਫ਼ਦ ਨੂੰ ਵਿਭਾਗ ਦਾ ਇੱਕ ਗਾਈਡਡ ਟੂਰ ਵੀ ਕਰਵਾਇਆ ਗਿਆ | ਆਪਣੇ ਬਿਆਨ ਵਿਚ ਦੂਤਾਵਾਸ ਦੇ ਨੁਮਾਇੰਦਿਆਂ ਨੇ ਭਾਰਤ-ਫਰਾਂਸੀਸੀ ਅਕਾਦਮਿਕ ਸਹਿਯੋਗ ਨੂੰ ਵਧਾਉਣ ਵਿਚ ਡੂੰਘੀ ਦਿਲਚਸਪੀ ਦਿਖਾਈ ਅਤੇ ਵਿਭਾਗ ਦੀ ਸ਼ਲਾਘਾ ਕੀਤੀ |