29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੀ.ਜੀ.ਆਈ.ਐਮ.ਟੀ.ਯੂ ਨੇ ਰਾਸ਼ਟਰੀ ਮੈਡੀਕਲ ਲੈਬਾਰਟਰੀ ਪ੍ਰੋਫੈਸ਼ਨਲ ਹਫ਼ਤੇ ਦੇ ਦੂਸਰੇ ਦਿਨ ਬੂਟੇ ਲਗਾ ਕੇ ਕੀਤੀ ਸ਼ੁਰੂਆਤ <br/>

ਅਜੀਤ ਡੈਸਕ 19-07-2025
ਚੰਡੀਗੜ੍ਹ, 18 ਜੁਲਾਈ (ਮਾਰਕੰਡਾ)-ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਵਿਖੇ ਪੀ.ਜੀ.ਆਈ.ਐਮ.ਟੀ.ਯੂ ਨੇ ਨੈਸ਼ਨਲ ਮੈਡੀਕਲ ਲੈਬਾਰਟਰੀ ਪ੍ਰੋਫੈਸ਼ਨਲਜ਼ ਹਫ਼ਤੇ ਦੇ ਦੂਸਰੇ ਦਿਨ ਤੰਦਰੁਸਤੀ, ਸਥਿਰਤਾ ਅਤੇ ਪੇਸ਼ੇਵਾਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਲਗਾ ਕੇ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਗਈ | ਆਈ.ਏ.ਐਸ ਡਿਪਟੀ ਡਾਇਰੈਕਟਰ ਪੰਕਜ ਰਾਏ (ਪ੍ਰਸ਼ਾਸਨ) ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਿਨ੍ਹਾਂ ਨੇ ਇਕ ਬੂਟਾ ਲਗਾਇਆ ਅਤੇ ਸਟਾਫ਼ ਨੂੰ ਹਰਿਆਲੀ ਪਹਿਲਕਦਮੀਆਂ 'ਚ ਆਪਣੀ ਸਰਗਰਮ ਭਾਗੀਦਾਰੀ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ | ਰਾਏ ਨੇ ਆਉਣ ਵਾਲੇ ਸਿਕਸ-ਏ-ਸਾਈਡ ਕਿ੍ਕਟ ਟੂਰਨਾਮੈਂਟ ਲਈ ਫਿਕਸਚਰ ਡਰਾਅ ਵੀ ਕੱਢਿਆ | ਜਿਸ ਨਾਲ ਸਟਾਫ਼ 'ਚ ਖੇਡ ਸਮਾਗਮਾਂ ਲਈ ਉਤਸ਼ਾਹ ਪੈਦਾ ਹੋਇਆ, ਜੋ ਹਫ਼ਤੇ ਦੇ ਅੰਤ ਤੱਕ ਰੋਜ਼ਾਨਾ ਜਾਰੀ ਰਹਿਣਗੇ | ਇਸ ਤੋਂ ਇਲਾਵਾ ਰਿਸਰਚ ਬਲਾਕ ਬੀ ਦੀ 6ਵੀਂ ਮੰਜ਼ਿਲ 'ਤੇ ਸਭ ਲਈ ਯੋਗਾ ਵਰਕਸ਼ਾਪ ਲਗਾਈ ਗਈ | ਜਿਸ ਦੀ ਸ਼ੁਰੂਆਤ ਤਿ੍ਪਤਾ ਨੇ ਕੀਤੀ | ਇਸ ਸੈਸ਼ਨ ਦਾ ਉਦੇਸ਼ ਸਿਹਤ ਸੰਭਾਲ ਕਰਮਚਾਰੀਆਂ 'ਚ ਸੰਪੂਰਨ ਤੰਦਰੁਸਤੀ ਅਤੇ ਤਣਾਅ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਸੀ | ਜ਼ਮੀਨੀ ਸਮਾਗਮਾਂ ਤੋਂ ਇਲਾਵਾ ਆਨਲਾਈਨ ਅਕਾਦਮਿਕ ਗਤੀਵਿਧੀਆਂ ਵੀ ਸ਼ੁਰੂ ਹੋ ਗਈਆਂ ਅਤੇ ਜੋ 23 ਜੁਲਾਈ ਤੱਕ ਪੂਰੇ ਹਫ਼ਤੇ ਚੱਲਣਗੀਆਂ |

ਪਿਛਲੀ ਖ਼ਬਰ ਕ੍ਰੋਨਿਕ ਕਬਜ਼ ਦੇ ਨਤੀਜੇ ਕਾਫ਼ੀ ਗੰਭੀਰ ਹੋ ਸਕਦੇ ਹਨ-ਡਾ. ਹਿਤੇਂਦਰ ਸੂਰੀ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਫਰਾਂਸੀਸੀ ਦੂਤਾਵਾਸ ਦੇ ਵਫ਼ਦ ਵਲੋਂ ਫਰੈਂਚ ਅਤੇ ਫਰੈਂਕੋਫੋਨ ਸਟੱਡੀਜ਼ ਵਿਭਾਗ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।