ਆਲਮਗੀਰ, 19 ਨਵੰਬਰ (ਜਰਨੈਲ ਸਿੰਘ ਪੱਟੀ)-ਸਥਾਨਕ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਇਮਾਰਤਾਂ ਦੇ ਨਵ ਨਿਰਮਾਣ ਦੀ ਕਾਰਸੇਵਾ ਨਿਭਾਉਂਦੇ ਸੰਤ ਬਾਬਾ ਅਮਰੀਕ ਸਿੰਘ ਮੁਖੀ ਸੰਪਰਦਾਇਕ ਕਾਰਸੇਵਾ ਪਟਿਆਲਾ ਵਾਲਿਆਂ ਦੇ ਸਥਾਨਕ ਜਥੇਦਾਰ ਬਾਬਾ ਹਰਪਿੰਦਰ ਸਿੰਘ ਭਿੰਦਾ ਮੁਖੀ ਡੇਰਾ ਕਾਰ ਸੇਵਾ ਆਲਮਗੀਰ ਦੇ ਸਤਿਕਾਰਯੋਗ ਪਿਤਾ ਅਮਰੀਕ ਸਿੰਘ ਵਿਰਕ (86) ਅਕਾਲ ਪੁਰਖ ਵਾਹਿਗੁਰੂ ਵਲੋਂ ਮਿਲੀ ਸੁਆਸਾਂ ਰੂਪੀ ਪੂੰਜੀ ਦਾ ਸਦਉਪਯੋਗ ਕਰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ¢ ਉਨ੍ਹਾਂ ਦੇ ਮਿ੍ਤਕ ਸਰੀਰ ਦਾ ਅੰਤਿਮ ਸਸਕਾਰ ਜੱਦੀ ਪਿੰਡ ਸਵੀਦੇ ਜੀਂਦ (ਹਰਿਆਣਾ) ਵਿਖੇ ਕੀਤਾ ਗਿਆ¢ ਮਿ੍ਤਕ ਦੀ ਚਿਤਾ ਨੂੰ ਅਗਨੀ ਸੰਤ ਬਾਬਾ ਅਮਰੀਕ ਸਿੰਘ ਪਟਿਆਲਾ ਵਾਲਿਆਂ ਨੇ ਦਿਖਾਈ¢ ਮਿ੍ਤਕ ਦੇ ਸਪੁੱਤਰ ਲਖਵਿੰਦਰ ਸਿੰਘ ਵਿਰਕ, ਗੁਰਭੇਜ ਸਿੰਘ ਅਤੇ ਜਥੇਦਾਰ ਹਰਪਿੰਦਰ ਸਿੰਘ ਭਿੰਦਾ ਆਲਮਗੀਰ, ਧੀ ਪਰਮਜੀਤ ਕÏਰ, ਬਾਬਾ ਗੁਰਦੀਪ ਸਿੰਘ ਬਹੁਲੀ, ਜਥੇ. ਕੁਲਦੀਪ ਸਿੰਘ ਕਾਲਾ, ਜਥੇ. ਹਰਮਨ ਸਿੰਘ, ਜਥੇ. ਕਰਮ ਸਿੰਘ, ਜਥੇ. ਸ਼ੇਰਾ ਸਿੰਘ, ਜਥੇ: ਫ਼ੌਜੀ, ਹਰਦੀਪ ਸਿੰਘ ਗਿੱਲ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਮਨਪ੍ਰੀਤ ਸਿੰਘ ਖੱਟੜਾ, ਨਰਿੰਦਰ ਸਿੰਘ ਬÏਬੀ, ਸੁਰਿੰਦਰ ਸਿੰਘ ਮਲਿਕ, ਦਵਿੰਦਰ ਸਿੰਘ ਰਿੰਕੂ, ਸੁਖਦੀਪ ਸਿੰਘ ਗਿੱਲ, ਨਿੱਕੂ ਤੋਂ ਇਲਾਵਾ ਪਰਵਾਰਕ ਰਿਸ਼ਤੇਦਾਰ, ਮੈਂਬਰ, ਸਾਕ ਸੰਬੰਧੀਆ, ਸੰਪਰਦਾਇ ਕਾਰ ਸੇਵਾ ਨਾਲ ਸੰਬੰਧਿਤ ਸੇਵਾਦਾਰਾ ਆਦਿ ਤੋਂ ਇਲਾਵਾ ਸਥਾਨਕ ਸੋਗ ਗ੍ਰਸਤ ਸੰਗਤਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ¢ ਇਸ ਦੁੱਖ ਦੀ ਘੜੀ 'ਚ ਜਥੇਦਾਰ ਭਿੰਦਾ ਆਲਮਗੀਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲਾ, ਮੈਂਬਰ ਜਥੇਦਾਰ ਰਘਬੀਰ ਸਿੰਘ ਸਹਾਰਨ ਮਾਜਰਾ, ਵਿਧਾਨ ਸਭਾ ਹਲਕਾ ਗਿੱਲ ਤੋਂ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਧਾਰਮਿਕ, ਸਮਾਜ ਸੇਵੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਭਿੰਦਾ ਆਲਮਗੀਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ¢