ਲੁਧਿਆਣਾ, 19 ਨਵੰਬਰ (ਜਤਿੰਦਰ ਭੰਬੀ)-ਲੁਧਿਆਣਾ ਐਜਲਜ ਨੈੱਟਵਰਕ (ਐਲ.ਏ.ਐਲ.) ਨੇ ਆਪਣੇ ਪ੍ਰਮੁੱਖ ਇਵੈਂਟ ਫਿਊਲਰੇਟਰ ਵਿਚ ਉਦਯੋਗ ਅਤੇ ਵਪਾਰ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੂੰ ਸੱਦਾ ਦਿੱਤਾ | ਸ਼ਹਿਰ ਦੇ ਪਾਰਕ ਪਲਾਜ਼ਾ ਵਿਖੇ ਹੋਏ ਸਮਾਗਮ ਵਿਚ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਹੀਰੋ ਐਂਟਰਪ੍ਰਾਈਜ, ਹਾਈਵੇ ਇੰਡਸਟਰੀਜ, ਹੀਰੋ ਈਕੋ ਟੈਕ, ਸੈਂਟੈਕਸ, ਵਰਧਮਾਨ ਆਦਿ ਦੇ ਮਾਲਕ ਸ਼ਾਮਿਲ ਹੋਏ | ਸੱਤ ਫੂਡ ਸਟਾਰਟਅਪਸ ਨੇ ਉਦਯੋਗ ਲੀਡਰਾਂ, ਨਿਵੇਸ਼ਕਾਂ ਅਤੇ ਫੈਮਿਲੀ ਆਫਿਸਜ ਦੇ ਸਾਹਮਣੇ ਫੰਡਿੰਗ ਅਤੇ ਮੈਂਟਰਿੰਗ ਸਮਰਥਨ ਲਈ ਆਪਣੇ ਵਿਚਾਰ ਪੇਸ਼ ਕੀਤੇ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੀ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਸਟਾਰਟਅਪ ਇਕੋਸਿਸਟਮ ਨਾਲ ਜੁੜੇ ਸਾਰੇ ਪ੍ਰਮੁੱਖ ਸਾਥੀਸਟਾਰਟਅਪ ਪੰਜਾਬ, ਚੰਡੀਗੜ੍ਹ ਐਜਲਜ ਨੈੱਟਵਰਕ, ਚੰਡੀਗੜ੍ਹ, ਰੋਪੜ, ਚਿਤਕਾਰਾ ਯੂਨੀਵਰਸਿਟੀ, ਗਡਵਾਸੂ ਵੀ ਸਮਾਗਮ 'ਚ ਸ਼ਾਮਿਲ ਹੋਏ | ਫਿਊਲਰੇਟਰ ਇਵੈਂਟ ਨੂੰ ਸਟਾਰਟਅਪ ਪੰਜਾਬ, ਕ੍ਰੇਮਿਕਾ ਫੂਡਜ, ਮਿਸਿਜ ਬੈਕਟਰਜ, ਬੌਨ ਗਰੁੱਪ ਆਫ ਇੰਡਸਟਰੀਜ ਅਤੇ ਈਸਟਮੈਨ ਗਰੁੱਪ ਵਲੋਂ ਕਰਵਾਇਆ ਗਿਆ | ਹੀਰੋ ਐਂਟਰਪ੍ਰਾਈਜ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਵਿਸ਼ੇਸ ਤੌਰ 'ਤੇ ਦਿੱਲੀ ਤੋਂ ਇਸ ਸਟਾਰਟਅਪ ਪਿਚਿੰਗ ਸਮਾਗਮ ਵਿਚ ਸ਼ਿਰਕਤ ਕਰਨ ਆਏ | ਡਾਇਰੈਕਟਰ ਅਤੇ ਪੰਜਾਬ ਸਟਾਰਟਅਪ ਕਮੇਟੀ ਦੇ ਚੇਅਰਮੈਨ ਐਸ.ਕੇ. ਰਾਏ, ਜੋ ਫਿਊਲਰੇਟਰ ਦੇ ਮੁੱਖ ਪ੍ਰੇਰਕ ਹਨ, ਇਸ ਨੂੰ ਸਟਾਰਟਅਪਸ ਲਈ ਉਦਯੋਗ-ਆਧਾਰਿਤ ਮਾਰਗਦਰਸ਼ਨ ਅਤੇ ਫੰਡਿੰਗ ਦਾ ਲਾਂਚਿੰਗ ਪੈਡ ਬਣਾਉਣਾ ਚਾਹੁੰਦੇ ਹਨ | ਸਬਿਨੰਦ ਦਾਸ ਅਤੇ ਐਸ.ਕੇ. ਰਾਏ ਨੂੰ ਪੂਰਾ ਭਰੋਸਾ ਹੈ ਕਿ ਲੁਧਿਆਣਾ ਦੇਸ਼ ਲਈ ਕੁਝ ਸ਼ਾਨਦਾਰ ਸਟਾਰਟਅਪਸ ਪੇਸ਼ ਕਰਨ ਜਾ ਰਿਹਾ ਹੈ ਅਤੇ ਫਿਊਲਰੇਟਰ ਇਸ ਯਾਤਰਾ ਦੀ ਮੁੱਖ ਤਾਕਤ ਬਣੇਗਾ | ਇਹ ਸਮਾਗਮ ਉਨ੍ਹਾਂ ਬ੍ਰਾਂਡਸ ਦੇ ਲਾਂਚ ਦਾ ਮੰਚ ਬਣੇਗਾ ਜਿਨ੍ਹਾਂ ਵਿਚ ਫੈਸ਼ਨ ਅਤੇ ਅਪ੍ਰੈਲ ਉਦਯੋਗ ਵਿਚ ਵੱਡੀ ਸਫਲਤਾ ਹਾਸਲ ਕਰਨ ਦੀ ਸਮਰੱਥਾ ਹੈ |