19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਆਮ ਆਦਮੀ ਪਾਰਟੀ ਮਹਿਲਾ ਵਿੰਗ ਸ਼ਹਿਰੀ ਨੇ ਮਨਾਇਆ 'ਮਹਿਲਾ ਉਦਮਤਾ ਦਿਵਸ' <br/>

ਅਜੀਤ ਡੈਸਕ 20-11-2025
ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਮਹਿਲਾ ਵਿੰਗ ਸ਼ਹਿਰੀ ਦੀ ਪ੍ਰਧਾਨ ਮਨੀਸ਼ਾ ਕਪੂਰ ਦੀ ਅਗਵਾਈ ਹੇਠ ਅੱਜ 'ਮਹਿਲਾ ਉਦਮਤਾ ਦਿਵਸ' ਦੇ ਮÏਕੇ 'ਤੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਪੰਜਾਬ ਪ੍ਰਧਾਨ ਡਾ. ਅਮਨਦੀਪ ਕÏਰ ਅਰੋੜਾ ਅਤੇ ਪੰਜਾਬ ਪ੍ਰਭਾਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ¢ ਇਸ ਮÏਕੇ ਵੱਖ-ਵੱਖ ਖੇਤਰਾਂ ਵਿਚ ਉੱਤਮ ਪ੍ਰਾਪਤੀਆਂ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ¢ ਸਮਾਰੋਹ ਵਿਚ ਮਹਿਲਾਵਾਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਆਤਮਨਿਰਭਰ ਬਣਨ, ਸਸ਼ਕਤ ਢੰਗ ਨਾਲ ਅੱਗੇ ਵਧਣ ਅਤੇ ਸਮਾਜ 'ਚ ਅਗਵਾਈ ਵਾਲੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਮਾਜ ਸੇਵਕ ਦੀਪਕ ਗਰਗ ਸ਼ਾਮਿਲ ਹੋਏ | ਇਨ੍ਹਾਂ ਤੋਂ ਇਲਾਵਾ ਜ਼ੋਨ ਇੰਚਾਰਜ ਅਜਿੰਦਰ ਕÏਰ, ਹਲਕਾ ਕੋਆਰਡੀਨੇਟਰ ਪੂਨਮ ਅਰੋੜਾ, ਸੁਖਪ੍ਰੀਤ ਕÏਰ, ਅਲਕਾ ਮਲਹੋਤਰਾ, ਰਾਧਾ ਮਲਹੋਤਰਾ ਅਤੇ ਵੱਖ-ਵੱਖ ਹਲਕਿਆਂ ਦੇ ਬਲਾਕ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਵਿੰਗ ਦੀਆਂ ਵਰਕਰਾਂ ਨੇ ਸ਼ਿਰਕਤ ਕੀਤੀ ¢ ਇਸ ਮÏਕੇ ਮਨੀਸ਼ਾ ਕਪੂਰ ਨੇ ਕਿਹਾ ਕਿ ਮਹਿਲਾ ਸ਼ਕਤੀ ਹੀ ਅਸਲ ਵਿਚ ਪੰਜਾਬ ਦੀ ਤਰੱਕੀ ਦੀ ਬੁਨਿਆਦ ਹੈ |

ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ਸਾਲਾਨਾ ਵਿਗਿਆਨ ਪ੍ਰਦਰਸ਼ਨੀ 'ਜਿਗਿਆਸਾ-2025' <br/> ਅਗਲੀ ਖ਼ਬਰ ਕਾਰਸੇਵਾ ਆਲਮਗੀਰ ਵਾਲੇ ਜਥੇਦਾਰ ਭਿੰਦਾ ਦੇ ਪਿਤਾ ਨੇ ਸਰੀਰ ਤਿਆਗਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।