ਡਾਬਾ/ਲੁਹਾਰਾ, 5 ਨਵੰਬਰ (ਕੁਲਵੰਤ ਸਿੰਘ ਸੱਪਲ)-ਇੰਡੀਅਨ ਕਾਨਵੈਂਟ ਸਕੂਲ ਨਿਊ ਸ਼ਿਮਲਾਪੁਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ ਵਿਚ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਨਾਲ ਸੰਬੰਧਿਤ ਜਾਣਕਾਰੀ, ਚÏਪਈ ਸਾਹਿਬ ਜੀ ਦਾ ਪਾਠ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਾਮਿਲ ਸਨ | ਮੁਕਾਬਲੇ ਵਿਚ ਗੁਰਤਿੰਦਰ ਸਿੰਘ, ਦਮਨਦੀਪ ਕÏਰ, ਮਨਦੀਪ ਸਿੰਘ, ਗੁਨੀਤ ਕÏਰ, ਤਰਨਪ੍ਰੀਤ ਕÏਰ, ਪ੍ਰਭਲੀਨ ਕÏਰ, ਤਰਨਪ੍ਰੀਤ ਸਿੰਘ, ਬਲਜੀਤ ਕÏਰ, ਜਸਲੀਨ ਕੌਰ, ਅੰਸ਼ਿਕਾ ਸਿੰਘ, ਪਰਮੀਤ ਸਿੰਘ ਜੇਤੂ ਰਹੇ | ਇਸ ਮÏਕੇ ਇਹਨਾਂ ਵਿਦਿਆਰਥੀਆਂ ਨੂੰ ਪਿ੍ੰਸੀਪਲ ਬਲਵਿੰਦਰ ਸਿੰਘ ਨੇ ਇਨਾਮ ਵੰਡੇ |