ਲੁਧਿਆਣਾ, 5 ਨਵੰਬਰ (ਡਾ. ਤਰਲੋਚਨ ਸਿੰਘ)-ਵਾਰਡ ਨੰਬਰ 19 ਅਧੀਨ ਪੈਂਦੇ ਸੈਕਟਰ 39 ਵਿਚ ਸਥਿਤ ਪਾਰਕ ਨੂੰ ਨਵੇਂ ਰੰਗ-ਰੂਪ ਵਿਚ ਢਾਲਿਆ ਜਾਣਾ ਹੈ ¢ ਅੱਜ ਇਕ ਭਰਵੇਂ ਉਦਘਾਟਨ ਸਮਾਰੋਹ ਵਿਚ ਕੌਂਸਲਰ ਨਿਧੀ ਗੁਪਤਾ ਨੇ ਸਥਾਨਕ ਨਿਵਾਸੀਆਂ ਨਾਲ ਮਿਲ ਕੇ ਪਾਰਕ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ¢ ਇਸ ਮÏਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਮੇਅਰ ਇੰਦਰਜੀਤ ਕÏਰ ਨੇ ਸ਼ਿਰਕਤ ਕੀਤੀ | ਇਸ ਮÏਕੇ ਕੌਂਸਲਰ ਨਿਧੀ ਗੁਪਤਾ ਨੇ ਕਿਹਾ ਕਿ ਇਹ ਪਾਰਕ ਬੱਚਿਆਂ, ਬਜ਼ੁਰਗਾਂ ਤੇ ਪਰਿਵਾਰਾਂ ਲਈ ਸੁਰੱਖਿਅਤ ਤੇ ਸੁੰਦਰ ਮਨੋਰੰਜਨ ਸਥਾਨ ਬਣੇਗਾ¢ ਇਸ ਪਾਰਕ ਦੀ ਨਵੀਂ ਚਾਰਦੀਵਾਰੀ, ਫੁੱਟਪਾਥ ਤੇ ਰੌਸ਼ਨੀ, ਬੱਚਿਆਂ ਲਈ ਨਵੇਂ ਝੂਲੇ ਅਤੇ ਵੱਡੀ ਗਿਣਤੀ ਵਿਚ ਰੁੱਖ ਲਗਾਏ ਜਾਣਗੇ¢ ਉਨ੍ਹਾਂ ਦੱਸਿਆ ਕਿ ਇਸ ਨਵੀਨੀਕਰਨ ਨਾਲ ਇਲਾਕੇ ਨੂੰ ਸਾਫ਼-ਸੁਥਰਾ, ਹਰਾ-ਭਰਾ ਤੇ ਆਧੁਨਿਕ ਮਨੋਰੰਜਨ ਸਥਾਨ ਮਿਲੇਗਾ ¢ ਇਸ ਮÏਕੇ 'ਤੇ ਆਪ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਚÏਹਾਨ, ਰਾਜੀਵ ਸ਼ਰਮਾ, ਬਲਦੇਵ ਸਿੰਘ, ਅਮਰਜੀਤ ਸਿੰਘ ਜੋਸ਼ਨ, ਅਮਰਜੀਤ ਸਿੰਘ ਬੀਟਾ, ਰਵੀ ਸ਼ਰਮਾ, ਅਸ਼ਵਨੀ ਟੰਡਨ, ਉਪਿੰਦਰ ਵਸ਼ਿਸ਼ਟ, ਨਰਿੰਦਰ ਸ਼ਰਮਾ, ਨਿਸ਼ਾਂਤ ਸਿੰਗਲਾ, ਵਿਜੇ ਕਪੂਰ, ਹਰੀਸ਼ ਉੱਪਲ, ਅਨੁਰਾਧਾ ਗਰਗ, ਮੋਨਾ ਗਰਗ, ਪਿੰਕੀ, ਸਰੋਜ ਮਾਗੋ, ਸ਼੍ਰੀਮਤੀ ਗੁਪਤਾ, ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ¢