03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਹਿੰਗੇ ਵਿਦੇਸ਼ਾਂ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ 'ਚ ਭਰ ਕੇ ਵੇਚਦੇ ਸੀ ਸਸਤੀ ਸ਼ਰਾਬ, ਦੋ ਕਾਬੂ <br/>

ਅਜੀਤ ਡੈਸਕ 01-09-2025
ਲੁਧਿਆਣਾ, 31 ਅਗਸਤ (ਜਗਮੀਤ ਸਿੰਘ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਜਿਥੇ ਗੁਆਂਢੀ ਰਾਜਾਂ ਤੋਂ ਲਿਆਂਦੀ ਗਈ ਸਸਤੀ ਸ਼ਰਾਬ ਦੀ ਤਸਕਰੀ ਦਾ ਗੋਰਖਧੰਦਾ ਕਥਿਤ ਰੂਪ ਨਾਲ ਚੱਲਦਾ ਹੈ | ਉਥੇ ਹੀ ਪੈਸਿਆਂ ਦੇ ਲਾਲਚ 'ਚ ਮੁਨਾਫਾਖੋਰ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਦੇਸੀ ਸ਼ਰਾਬ ਦੀ ਰੀਫਿਿਲੰਗ ਕਰਕੇ ਮਹਿੰਗੀ ਸ਼ਰਾਬ ਪੀਣ ਦੇ ਸ਼ੌਕੀਨਾਂ ਦੀ ਸਿਹਤ ਨਾਲ ਵੀ ਖਿਲਵਾੜ ਕਰਦੇ ਹਨ | ਲੁਧਿਆਣਾ ਆਬਾਕਾਰੀ ਵਿਭਾਗ ਦੀ ਟੀਮ ਨੇ ਸ਼ਹਿਰ 'ਚ ਚੱਲ ਰਹੇ ਇਕ ਅਜਿਹੇ ਹੀ ਗਿਰੋਹ ਦਾ ਪਰਦਾਫਾਸ ਕੀਤਾ ਹੈ, ਜਿਹੜਾ ਮਹਿੰਗੇ ਬ੍ਰਾਂਡ ਦੀਆਂ ਖਾਲੀ ਬੋਤਲਾਂ 'ਚ ਘੱਟ ਗੁਣਵੱਤਤਾ ਵਾਲੇ ਇੰਡੀਅਨ ਮੇਡ ਫਾਰਨ ਲਿਕੂਅਰ (ਆਈ.ਐਮ.ਐਫ.ਐਲ.) ਅਤੇ ਪੰਜਾਬ ਮੇਡ ਲਿਕੂਅਰ (ਪੀ.ਐਮ.ਐਲ.) ਬ੍ਰਾਂਡ ਦੀ ਸ਼ਰਾਬ ਭਰਕੇ ਵੇਚਦੇ ਸਨ | ਆਬਕਾਰੀ ਵਿਭਾਗ ਦੀ ਟੀਮ ਨੇ ਮੁਖਬਰ ਦੀ ਪੱਕੀ ਇਤਲਾਹ ਦੇ ਬਾਅਦ ਸਥਾਨਕ ਪੁਲਿਸ ਦੀ ਮਦਦ ਨਾਲ ਬਾਬਾ ਥਾਨ ਸਿੰਘ ਚੌਕ ਨੇੜੇ ਖਾਲਸਾ ਸਵੀਟ ਸ਼ਾਪ ਦੇ ਨਾਲ ਵਾਲੀ ਗਲੀ 'ਚ ਖੜ੍ਹੀ ਇਕ ਸਵਿਫਟ ਡਿਜ਼ਾਇਰ ਕਾਰ 'ਚੋਂ ਦੋ ਵਿਅਕਤੀਆਂ ਅਮਿਤ ਵਿੱਜ ਪੁੱਤਰ ਗੁਲਸ਼ਨ ਕੁਮਾਰ ਵਿੱਜ ਵਾਸੀ ਮਹਿਮੂਦਪੁਰਾ ਅਤੇ ਪੰਕਜ ਸੈਣੀ ਪੁੱਤਰ ਜੈ ਚੰਦ ਸੈਣੀ ਵਾਸੀ ਨਿਊ ਮਾਧੋਪੁਰੀ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕੋਲੋਂ ਰੀਫਿਿਲੰਗ ਲਈ ਵਰਤੀਆਂ ਜਾਣ ਵਾਲੀਆਂ ਵਿਦੇਸ਼ੀ ਬ੍ਰਾਂਡ ਗਲੇਨਲਿਵੇਂਟ, ਬਲੈਕ ਡੌਗ, ਚਿਵਾਸ ਰੀਗਲ, ਜੌਨੀ ਵਾਕਰ ਗੋਲਡ ਲੇਬਲ, ਹੈਾਡਰਿਕਸ ਜਿਨ, ਗੋਡਾਵਨ ਸਣੇ ਹੋਰ 106 ਖਾਲੀ ਬੋਤਲਾਂ ਅਤੇ ਹੋਰ ਆਯਾਤ ਲੇਬਲ ਸਮੇਤ ਪ੍ਰਸਿੱਧ ਬ੍ਰਾਂਡਾਂ ਦੀਆਂ 39 ਪ੍ਰੀਮੀਅਮ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ | ਇਨ੍ਹਾ ਦੋਵਾਂ ਦੇ ਖਿਲਾਫ ਥਾਣਾ ਡਵੀਜ਼ਨ ਨੰਬਰ 3 'ਚ ਆਬਕਾਰੀ ਐਕਟ ਦੇ ਤਹਿਤ ਕਸ ਦਰਜ ਕਰਕੇ ਗਿ੍ਫਤਾਰ ਕਰ ਇਨ੍ਹਾਂ ਦੇ ਹੋਰ ਸਾਥੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ | ਆਬਕਾਰੀ ਅਧਿਕਾਰੀਆਂ ਅਨੁਸਾਰ ਇਹ ਦੋਵੇਂ ਸਸਤੀ ਸ਼ਰਾਬ ਨੂੰ ਵਿਦੇਸ਼ੀ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਭਰਕੇ ਵੇਚਦੇ ਹੋਏ ਜਿਥੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਂਦੇ ਸਨ, ਉਥੇ ਪੀਣ ਵਾਲਿਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਸਨ | ਆਬਕਾਰੀ ਵਿਭਾਗ ਦੀ ਟੀਮ ਨੇ ਇਕ ਹੋਰ ਮਾਮਲੇ 'ਚ ਮੁਖਬਰ ਦੀ ਇਤਲਾਹ 'ਤੇ ਪਿੰਡ ਬਰਮਾ 'ਚ ਛਾਪੇਮਾਰੀ ਕਰਦੇ ਹੋਏ ਪਿੰਡ ਦੇ ਹੀ ਰਹਿਣ ਵਾਲੇ ਵਿਕਰਮਜੀਤ ਸਿੰਘ ਕੋਲੋਂ ਚੰਡੀਗੜ੍ਹ ਵਿੱਚ ਵਿਕਰੀ ਲਈ ਬਣਾਈ ਗਈ ਤਸਕਰੀ ਕਰਕੇ ਲਿਆਂਦੀ ਸ਼ਰਾਬ ਮਾਰਕਾ ਦਿਲਬਰ ਸੌਂਫੀਆ ਦੀਆਂ 36 ਅਤੇ ਸੰਤਰਾ ਦੀਆਂ 24 ਬੋਤਲਾਂ ਬਰਾਮਦ ਕੀਤੀਆਂ | ਜਿਸਦੇ ਖਿਲਾਫ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ | ਆਬਕਾਰੀ ਵਿਭਾਗ ਪੰਜਾਬ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਰਾਬ ਦੀ ਗੈਰ-ਕਾਨੂੰਨੀ ਸਪਲਾਈ ਚੇਨਾਂ ਨੂੰ ਤੋੜਨ, ਨਕਲੀ ਅਤੇ ਗੈਰ-ਡਿਊਟੀ-ਪੇਡ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਰਾਜ ਭਰ ਵਿੱਚ ਲਗਾਤਾਰ ਇਨਫੋਰਸਮੈਂਟ ਮੁਹਿੰਮਾਂ ਚਲਾ ਰਿਹਾ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹਾਊਸਿੰਗ ਬੋਰਡ ਕਾਲੋਨੀ ਵਿਖੇ ਸ਼ਰਧਾ ਸਹਿਤ ਮਨਾਇਆ <br/> ਅਗਲੀ ਖ਼ਬਰ ਬੀ. ਐੱਸ. ਐੱਫ. ਜਵਾਨ ਦੀਆਂ ਲੱਤਾਂ ਕੱਟੇ ਜਾਣ ਲਈ ਜ਼ਿੰਮੇਵਾਰ ਚੋਰ ਦੀ ਭਾਲ 'ਚ ਲੁਧਿਆਣਾ ਪੁਲਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।